ਪਟਿਆਲਾ (ਸਮਾਜ ਵੀਕਲੀ): ਇੱਥੇ ਛੋਟੀ ਨਦੀ ਨੇੜੇ ਇਕ ਭਰੂਣ ਨੂੰ ਕੁੱਤਿਆਂ ਨੇ ਨੋਚ ਖਾਧਾ। ਅਸਲ ਵਿਚ ਇਹ ਭਰੂਣ ਲੜਕਾ ਸੀ ਜਿਸ ਨੂੰ ਕਿਸੇ ਨੇ ਇੱਥੇ ਛੋਟੀ ਨਦੀ ਦੇ ਨੇੜੇ ਟੋਆ ਪੁੱਟ ਕੇ ਦੱਬ ਦਿੱਤਾ ਸੀ ਪਰ ਕੁੱਤਿਆਂ ਨੇ ਉਸ ਨੂੰ ਇਸ ਟੋਏ ਵਿਚੋਂ ਕੱਢ ਲਿਆ ਅਤੇ ਨੋਚ ਖਾਧਾ। ਇਸ ਸੰਬੰਧੀ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਣ ਉੱਤੇ ਉਨ੍ਹਾਂ ਨੇ ਇਸ ਭਰੂਣ ਨੂੰ ਕੁੱਤਿਆਂ ਦੇ ਕਬਜ਼ੇ ਵਿੱਚੋਂ ਛੁਡਵਾਇਆ ਪਰ ਉਦੋਂ ਤੱਕ ਕੁੱਤੇ ਇਸ ਦਾ ਮੂੰਹ ਤੇ ਸਿਰ ਵਾਲਾ ਕਾਫੀ ਹਿੱਸਾ ਨੋਚ ਚੁੱਕੇ ਸਨ। ਲੋਕਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ। ਮੌਕੇ ਉੱਤੇ ਪੁੱਜੀ ਪੁਲੀਸ ਪਾਰਟੀ ਨੇ ਇਸ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾ ਦਿੱਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly