(ਸਮਾਜ ਵੀਕਲੀ)-ਡਾਕਟਰ ਦੀ ਪਰਚੀ ਦੀ ਫੀਸ 150 ਰੁਪਏ ਹੈ,ਦਵਾਈ ਦਾ ਖਰਚਾ ਵੱਖਰਾ,ਇਸ ਲਈ ਗਰੀਬ ਬਿਨਾ ਇਲਾਜ ਤੋ ਮਰ ਰਿਹਾ ਹੈ।ਕਦੋ ਜਾਗੇਗੀ ਡਾਕਟਰਾਂ ਦੀ ਮਰੀ ਹੋਈ ਜਮੀਰ।
ਅੱਜ fb ਤੇ ਕਿਸੇ ਦੀ ਇਸ ਪੋਸਟ ਨੇ ਮੰਨ ਝੰਜੋੜ ਕੇ ਰੱਖ ਦਿੱਤਾ ਜਦ ਉਸਦੀ ਪੋਸਟ ਪੜੀ ਤਾਂ ਕਲਮ ਰੁਕੀ ਨਹੀਂ ਮੁਆਫ਼ ਕਰਨਾ ਜਿਹੜੇ ਲੋਕ ਏ ਸੋਚਦੇ ਨੇ ਕਿ ਡਾਕਟਰ ਵਧ ਫੀਸ ਲੈਂਦੇ ਨੇ ਉਨਾ ਕਦੇ ਸੋਚਿਆ ਕਿ ਓਹ ਕਿੰਨੀ ਫ਼ੀਸ ਦੇ ਡਾਕਟਰ ਬਣੇ ਨੇ ਕਿੰਨੀਆਂ ਰਾਤਾਂ ਜਾਗੇ ਨੇ ,ਤੇ ਦਿਲ ਨੂੰ ਪਥਰ ਕਰ ਕਿੰਨੀਆ ਲਾਸ਼ਾ ਦੇਖ, ਪੋਸਟਮਾਰਟਮ ਕਰ ,ਮਰੀਜਾ ਦੇ ਗੂੰਹ ਮੂਤ ਸਾਫ ਕਰ, ਕਦੇ ਨਾਈ , ਦਰਜੀ, ਕਸਾਈ, ਸਫ਼ਾਈ ਕਰਮਚਾਰੀ, ਲੋਕਾ ਦਾ ਰੋਣ ਪਿੱਟਣ ਸੁਣ ਤੇ ਫੇਰ ਜਾ ਕੇ ਕਦੇ ਕਿਸੇ ਨੁੰ ਕੋਈ ਰੱਬ ਕਹਿ ਦੇ ਤਾ ਕਿਸਮਤ ਜੇ ਕੋਈ ਮਰ ਗਿਆ ਤਾ ਜਿਮੇਵਾਰ ਡਾਕਟਰ ,ਕਿਓ ਕਿ ਓਹ ਰਬ ਏ ਤੁਹਾਡੇ ਦੁਖ ਦੂਰ ਕਰਨ ਲਈ ਉਸਨੇ ਅਪਣੀ ਨੀਂਦ ਚੈਨ ਆਪਣੀਆ ਰਾਤਾਂ ਦਿਤੀਆ ਨੇ ਤੇ ਓਹ ਇੰਨੀ ਤੱਪਸਿਆ ਤੋ ਬਾਦ ਅਪਣੀ ਕਾਬਲੀਅਤ ਦੀ ਫੀਸ ਨਹੀ ਲੈ ਸਕਦੇ ਤੁਸੀ ਮਾਲ ਵਿੱਚ ਜਾਂਦੇ ਹੋ ਮੇਹਗੀ ਤੋ ਮੇਹਗੀ ਚੀਜ਼ ਦੋ ਕੌੜੀ ਦੀ ਵੀ ਖ੍ਰੀਦ ਲੈਂਦੇ ਹੋ ਕੋਈ ਤੋਲ ਮੋਲ ਨਹੀ ਕਰਦੇ ਉਦੋ ਪੈਸੇ ਦੀ ਗਿਣਤੀ ਕਿਥੇ ਹੁੰਦੀ ਏ। ਘਰਾਂ ਦੀ ਸਾਦੀ ਰੋਟੀ ਦਾਲ ਨਾ ਖਾ ਕੇ ਸਵਾਦ ਤੁਸੀ ਲੋਕ ਲੈਂਦੇ ਹੋ ਮਹਿੰਗੇ ਖਾਣੇ ਖਾ ਲੈਂਦੈ ਹੋ ਤੇ ਆਰਾਮ ਪ੍ਰਸਤ ਜਿੰਦਗੀ ਜਿਉਂਦੇ ਹੋ ਮਿਹਨਤਾ ਤੁਸੀ ਨਹੀ ਕਰਦੇ ਬਿਮਾਰੀਆ ਤੁਸੀ ਵਧਾਉਂਦੇ ਹੋ ਜੀਭ ਤੇ ਕੰਟਰੋਲ ਤੁਹਾਡਾ ਨਹੀ ਬਿਮਾਰੀ ਆਵੇ ਹੀ ਕਿਓ?
ਡਾਕਟਰ ਰਾਤਾਂ ਜਾਗੇ ਤੁਹਾਡਾ ਗੰਦ ਸਾਫ਼ ਕਰੇ ਤੇ ਤੁਹਾਨੂੰ ਜ਼ਿੰਦਗੀ ਦੀ ਗਰੰਟੀ ਵੀ ਦੇਵੇ ਤੇ ਇੰਨਾ ਕੁਝ ਦੇ ਕੇ 500 ਵੀ ਨਾ ਲਵੇ। ਕੀ ਉਸਦਾ ਘਰ ਪਰਿਵਾਰ ਬੱਚੇ ਨਹੀਂ ਹਨ?
ਇਕ ਸਫਾਈ ਕਰਮਚਾਰੀ ਬੁਲਾਓ ਉਸਤੋ ਗੰਦ ਸਾਫ਼ ਕਰਾਓ ਕਿੰਨਾ ਲਵੇਗਾ, ਇਕ ਦਰਜੀ ਦੀ ਸਲਾਈ ਪੁਛੋ, ਇਕ ਨਾਈ ਪਾਰਲਰ ਨੂੰ ਪੁੱਛੋ, ਤੁਸੀ ਰੋਜ ਡਾਕਟਰ ਕੋਲ ਨਹੀ ਜਾਦੇ ਸਦੀਆ ਦਾ ਪਿਆ ਗੰਦ ਸ਼ਰੀਰ ਵਿੱਚ, ਉਂਸ ਨੂੰ ਕਬਾੜ ਬਣਾਂ ਜਾਦੇ ਹੋ। ਇਕ ਗੱਡੀ ਦੀ ਵੀ ਸਰਵਿਸ ਕਿੰਨੇ ਵਿੱਚ ਕਰਦੇ ਨੇ 3000ਤੋ 5000 , ਕਈ ਵਾਰੀ ਵੱਧ ਵੀ ਹੁੰਦੇ ਨੇ ਤੇ ਡਾਕਟਰ ਤੁਹਾਡੇ ਸ਼ਰੀਰ ਦੀ ਸਫਾਈ ਕਰਦਾ ਸਰਵਿਸ ਕਰਦਾ ਵੱਧ ਤੋ ਵੱਧ 500 ਰੁਪਏ, ਵਾਹ ਜੀ ਵਾਹ ਘਰਾ ਚ ਗੱਡੀਆ ਖੁਦ ਧੋ ਕੇ ਵੀ ਫੇਰ ਸਰਵਿਸ ਇੰਨੇ ਨੋਟ ਤੇ ਸ਼ਰੀਰ ਚ ਜਿੰਨਾ ਦਿਲ ਚਾਹੁੰਦਾ ਗੰਦ ਬਿਲ ਪਾ ਕੇ 500 ਰੁਪਏ ਦੇ ਕੇ ਅਹਿਸਾਨ ਨਹੀ ਕਰਦੇ ਡਾਕਟਰ ਦੀ ਜਾਨ ਲੈਣ ਤਕ ਜਾਦੇ ਹੋ।
ਅਪਨੇ ਸ਼ਰੀਰ ਦਾ ਖਿਆਲ ਖੁੱਦ ਖਿਆਲ ਰੱਖੋ
ਡਾਕਟਰ ਦੀ ਪੜਾਈ ਮੁਫਤ ਕਰਾਓ
ਟੈਕਸ ਦਿੰਦੇ ਹੋ ਸਰਕਾਰ ਤੋ ਬਾਹਰਲੇ ਦੇਸ਼ਾ ਵਾਂਗੂ ਸਹੂਲਤ ਮੰਗੋ ।
ਜੰਮਣ ਮਰਨ ਰਬ ਦੇ ਹੱਥ ਹੈ ਸੋਚੋ ਫੇਰ ਡਾਕਟਰ ਦੀ ਫੀਸ ਦੇਖੋ।
ਸਿਸਟਮ ਨੂੰ ਬਦਲੋ ,ਆਪਣੇ ਰਹਿਣ ਸਹਿਣ ਨੂੰ ਬਦਲੋ ਦੇਸ਼ ਨੂੰ ਬਦਲੋ
ਡਾ.ਲਵਪ੍ਰੀਤ ਕੌਰ ਜਵੰਦਾ
9814203357
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly