* ਭਾਰਤ ਵਿਕਾਸ ਪ੍ਰੀਸ਼ਦ ਭਵਨ ‘ਚ ਲਾਇਆ ਫਿਜ਼ਿਓਥਰੈਪੀ ਕੈਂਪ
ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ ) : ਭਾਰਤ ਵਿਕਾਸ ਪ੍ਰੀਸ਼ਦ ਨੇ ਡੇਰਾਬੱਸੀ ਵੱਲੋਂ ਆਪਣੇ 70ਵੇਂ ਸਮਾਜ ਭਲਾਈ ਪ੍ਰੋਜੈਕਟ ਤਹਿਤ ਪੀ੍ਸਦ ਭਵਨ ਵਿਖੇ ਫਿਜ਼ਿਓਥਰੈਪੀ ਕੈਂਪ ਲਗਾਇਆ ਗਿਆl ਜਾਣਕਾਰੀ ਦਿੰਦੇ ਹੋਏ ਪਰਿਸ਼ਦ ਦੇ ਪ੍ਰਧਾਨ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਇਸ ਫਿਜ਼ਿਓਥਰੈਪੀ ਸੈਂਟਰ ਦਾ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈl ਇਸ ਫਿਜ਼ਿਓਥਰੈਪੀ ਸੈਂਟਰ ਦੀ ਸ਼ੁਰੂਆਤ 15 ਅਗਸਤ 2016 ਨੂੰ ਕੀਤੀ ਗਈ ਸੀl ਇਹ ਸੈਂਟਰ ਲਗਾਤਾਰ ਹੁਣ ਤੱਕ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਿਹਾ ਹੈl ਇਸ ਵੇਲੇ ਇਹ ਸੈਂਟਰ ਹਤਿੰਦਰ ਮੋਹਨ ਸ਼ਰਮਾ ਜੁਆਇੰਟ ਸੈਕਟਰੀ ਭਾਰਤ ਵਿਕਾਸ ਪਰਿਸ਼ਦ ਦੀ ਦੇਖ ਰੇਖ ਹੇਠ ਚਲਾਇਆ ਜਾ ਰਿਹਾ ਹੈl ਜਿਸ ਵਿਚ ਡਾਕਟਰ ਪਰਦੀਪ ਰਾਣਾ (ਫਿਜੀਉਥਰੈਪਿਸਟ) ਮਰੀਜਾਂ ਦੀ ਸੇਵਾ ਕਰ ਰਹੇ ਹਨl
ਸੈਣੀ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈl ਸੋਮਵਾਰ ਨੂੰ ਲੱਗੇ ਇਸ ਕੈਂਪ ਦੌਰਾਨ 40 ਤੋਂ ਵੱਧ ਮਰੀਜ਼ਾਂ ਨੇ ਲਾਭ ਲਿਆ l ਉਨਾਂ ਕਿਹਾ ਕਿ ਅੱਜ ਕੱਲ ਦੇ ਯੁੱਗ ਵਿੱਚ ਹਰ ਇੱਕ ਇਨਸਾਨ ਕੋਈ ਨਾ ਕੋਈ ਬਿਮਾਰੀ ਨਾਲ ਲੜ ਰਿਹਾ ਹੈl ਜਿਸਦਾ ਇਲਾਜ ਕਿਸੀ ਵੀ ਦਵਾਈ ਨਾਲ ਨਹੀਂ ਹੁੰਦਾ ਉਸ ਦਾ ਇਲਾਜ ਫਿਜਿਯੋਥੈਰੇਪੀ ਨਾਲ ਸੰਭਵ ਹੁੰਦਾ ਹੈ। ਇਸ ਮੌਕੇ ਮਾਸਟਰ ਮੇਹਰ ਚੰਦ ਸ਼ਰਮਾ, ਨਰੇਸ਼ ਮਲਹੋਤਰਾ, ਕ੍ਰਿਸ਼ਨ ਲਾਲ ਉਪਨੇਜਾ, ਰਮੇਸ਼ ਮਹਿੰਦਰੂ, ਸੁਰਿੰਦਰ ਅਰੋੜਾ ਅਤੇ ਬਰਖਾ ਰਾਮ ਜੀ ਹਾਜਰ ਸਨ।