ਫਰਕ

(ਸਮਾਜ ਵੀਕਲੀ)

ਕਈ ਤਰਸਦੇ ਰਹਿਣ ਵਿਚਾਰੇ ਇੱਕ ਡੰਗ ਦੀ ਰੋਟੀ ਨੂੰ,
ਕਈਆਂ ਦੇ ਪੀਜ਼ੇ ਵਰਗਰ ਖਾਂਦੇ ਕੁੱਤੇ ਵੇਖੇ ਮੈਂ,
ਨੀਂਦ ਦੀ ਗੋਲੀ ਖਾਕੇ ਨੀਂਦ ਨੀ ਆਉਂਦੀ ਕਈਆਂ ਨੂੰ,
ਕਈ ਪੁਲਾਂ ਥੱਲੇ ਵੇ ਫਿਕਰੇ ਲੋਕੀ ਸੁੱਤੇ ਵੇਖੇ ਮੈਂ।।

ਮਜਦੂਰੀ ਕਰਕੇ ਕੁੱਲੀਆਂ ਚ ਹੱਸਦਾ ਫਿਰਦਾ ਏ ਕੋਈ,
ਕਈ ਮਹਿਲਾਂ ਦੇ ਵਿੱਚ ਨਾਲ ਟੈਨਸ਼ਨਾਂ ਟੁੱਟੇ ਵੇਖੇ ਮੈਂ,
ਕਈ ਝੂਠ ਬੋਲਕੇ ਰਾਜ ਬੁਢਾਪੇ ਤੱਕ ਨੇ ਕਰ ਜਾਂਦੇ,
ਕਈ ਸੱਚ ਬੋਲਕੇ ਮਰਦੇ ਜੋਬਨ ਰੁੱਤੇ ਵੇਖੇ ਮੈਂ।।

ਦਮ ਘੁੱਟਦਾ ਕਈਆਂ ਦਾ ਮਹਿੰਗੀਆਂ ਗੱਡੀਆਂ ਦੇ ਵਿੱਚ ਬਹਿਕੇ ਵੀ,
ਕਈ ਲੈਂਦੇ ਫਿਰਨ ਨਜ਼ਾਰੇ ਸਾਇਕਲ ਉੱਤੇ ਵੇਖੇ ਮੈਂ,
ਕਈ ਮੂੰਹ ਦੇ ਮਿੱਠੇ “ਮਾਨਾਂ”ਪਿੱਠ ਤੇ ਵਾਰ ਵੀ ਕਰ ਜਾਂਦੇ,
ਸੱਚੀ ਗੱਲ ਮੂੰਹ ਤੇ ਕਹਿੰਦੇ ਬੰਦੇ ਰੁੱਖੇ ਵੇਖੇ ਮੈਂ।।

ਗੀਤਕਾਰ ਬਿੱਲਾ ਮਾਨਾਂ
ਮੋਬਾਇਲ 9592603224

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਵੱਲੋਂ IVEP ਪ੍ਰੋਗਰਾਮ ਬਲਾਕ ਧੂਰੀ ਵਿਖੇ ਕਰਵਾਇਆ ਗਿਆ
Next articleਮਸਲਾ ਮਾਪਿਆਂ ਦੀ ਰੋਟੀ ਦਾ ਤੇ ਸੰਭਾਲ ਦਾ