(ਸਮਾਜ ਵੀਕਲੀ)
ਸਭ ਤੋ ਪਹਿਲਾ ਦਸ ਦੇਵਾਂ ਮੈ ਨਾ ਕੋਈ ਕਵੀ ਹਾਂ , ਨਾ ਹੀ ਲੇਖਿਕਾਂ ਹਾਂ ..
ਨਾ ਹੀ ਬਣਨਾ ਚਾਹੁੰਦੀ ਹਾਂ ਕਿਉਕਿ ਮੈਨੂੰ ਕੱਚੀ ਪਹਿਲੀ ਤੋ ਸ਼ੁਰੂ ਕਰਨਾ ਪੈਣਾ ਹੈ !
ਪੰਜਾਬੀ ਭਾਸ਼ਾ ਕਲਮਕਾਰ ਔਰਤਾ ਨੂੰ ਅੱਗੇ ਵਧਾਉਣ ਦਾ ਛੋਟਾ ਜਿਹਾ ਉਪਰਾਲਾ
ਜਰੂਰ ਕਰਦੀ ਹਾਂ .. 21ਵੀਂ ਸਦੀ ਚ ਹਜ਼ਾਰਾ ਔਰਤਾ ਚ ਕਰੋੜਾਂ ਗੁਣਾ ਨੂੰ ਦੁਨੀਆ ਚ ਪਤਾ ਲੱਗ ਸਕੇ …
ਕਿਸੇ ਵੀ ਧਰਮ ਚ ਔਰਤਾ ਨੂੰ ਬਰਾਬਰਤਾ ਨਹੀਂ ਦਿੱਤੀ ਜਾਂਦੀ
ਪਰ ਆਧੁਨਿਕ ਯੁੱਗ ਰੱਬ ਦੀ ਹੋਂਦ ਨੂੰ ਮਾਂ ਦੀ ਸਿਰਜਣਾਤਮਕ ਮੁੱਢਲੀ ਇਕਾਈ ਨੂੰ ਵੀ ਮੰਨਦਾ ਹੈ ! ਫਿਰ ਹਰ ਔਰਤ ਅਪਣੇ ਆਪ ਚ ਸਪੂਰੰਨ ਯੋਗਤਾ ਰੱਖਦੀ ਹੈ ਮਰਦ ਪ੍ਰਧਾਨ ਸਮਾਜ ਤੋ ਅੱਗੇ ਨਿਕਲ ਕੇ ਕੰਮ ਕਰ ਸਕਦੀ ਹੈ :-
ਰਸੋਈ ਚੁੱਲੇ ਚੌਕੇ ਤੋ ਅਧਿਆਪਕ ਜੱਜ ਵਕੀਲ , ਪ੍ਰਧਾਨਮੰਤਰੀ , ਚੰਗਾ ਲੀਡਰ ਵੀ ਬਣ ਸਕਦੀ ਹੈ ! ਸੰਸਾਰ ਦੇ ਘਰ ਤੋ ਲੈ ਕੇ ਸਾਰੇ ਪ੍ਰਸ਼ਾਸਨ ਪ੍ਰੰਬਧਾ ਨੂੰ ਔਰਤਾਂ ਵੀ ਜਿਆਦਾ ਵਧੀਆਂ ਤਰੀਕੇ ਨਾਲ ਚਲਾ ਸਕਦੀਆਂ ਹਨ !
ਪੰਜਾਬੀ ਦੇ ਹਜ਼ਾਰਾ ਲੱਖਾ ਚੈਨਲ ਅਖਬਾਰ ਮੈਗਜ਼ੀਨ ਅੱਜ ਸਾਰੇ ਸੰਸਾਰ ਦੇ ਜਾਗਰੂਕ ਪੰਜਾਬੀਆ ਦੀ ਦੇਣ ਹੈ ਜੇਕਰ ਅਸਲੀ ਮੀਡੀਆ ਸਹੀ ਨਹੀਂ ਦਿਖਾਉਦਾ
ਜਿਸ ਦਾ ਮੁਢਲਾ ਕਾਰਨ ਉਹ ਸੰਸਾਰ ਭਰ ਦੀਆ ਸੰਸਥਾਵਾਂ ਦੇ ਚੰਗੇ ਕਿਰਦਾਰ
ਮਾਨਮੱਤੀ ਸ਼ਖ਼ਸੀਅਤਾਂ ਜੁੜੀਆਂ ਹੋਈਆ ਹਨ !
ਪੰਜਾਬੀ ਬੋਲੀ ਸਾਹਿਤ ਸਭਿਆਚਾਰ ਵਿਰਸਾ , ਪੰਜਾਬੀ ਦੀ ਕੋਈ ਵੀ ਵੰਨਗੀ
ਦਾ ਪ੍ਰਚਾਰ ਤੇ ਪ੍ਰਸਾਰ ਕਰਨਾ , ਚੰਗੇ ਗੀਤ ਲਿਖੇ ਜਾਣ ਅੱਗੇ ਸੋਹਣੇ ਰਿਕਾਡਿਗ ਹੋਣ ..
ਤਿੰਨ ਚਾਰ ਸਾਲ ਤੋ ਸੋਸਲ ਮੀਡੀਆਂ ਨੇ ਮੈਨੂੰ ਨਾਮਵਰ ਸਾਹਿਤਕਾਰ , ਲਿਖਾਰੀ ਮਿਲਾਏ ਉਹਨਾ ਨੂੰ ਪੜ੍ਹਣ ਦਾ ਮੌਕਾ ਮਿਲ ਰਿਹਾ ਹੈ , ਕਿਤਾਬਾ ਦੀ ਜਾਣਕਾਰੀ ਲੈਣੀ ਅਪਣੀਆ ਪੰਜਾਬੀ ਲਾਇਬ੍ਰੇਰੀਆਂ ਪੰਜਾਬੀ ਸਕੂਲ ਕਾਲਜ ਯੁਨੀਵਰਸਿਟੀ ਪੱਛਮੀ ਦੇਸਾਂ ਚ ਖੁੱਲ ਸਕਣ ਉਸ ਲਈ ਛੋਟੇ ਛੋਟੇ ਉਪਾਰਲੇ ਕਰਨ ਚ ਹਜਾਰਾਂ ਲੋਕ ਕੰਮ ਕਰ ਰਹੇ ਹਨ ! ਮੇਰੀ ਇੱਛਾ ਹੈ ਕਿ ਜੇਕਰ ਅੰਗਰੇਜ਼ੀ ਭਾਸ਼ਾ ਸਾਰੇ ਸੰਸਾਰ ਚ ਫੈਲ ਸਕਦੀ ਹੈ ਤਾਂ ਪੰਜਾਬੀ ਕਿਓਂ ਨਹੀਂ ?
ਮੇਰੇ ਨਾਲ ਕੁਝ ਅੰਗਰੇਜ ਪੰਜਾਬੀ ਕੱਪੜੇ ਪਾਉਦੇ , ਪੰਜਾਬੀ ਖਾਣਾ ਖਾਦੇ ਹਨ
ਹਿੰਦੀ ਅੰਗਰੇਜ਼ੀ ਵਾਲੇ ਕਦੇ ਵੀ ਇੰਨਾ ਹੰਗਾਮਾ ਕਰਦੇ ਨਹੀਂ ਦੇਖੇ ਜਿੰਨਾ ਪੰਜਾਬੀ ਕਰਦੇ , ਇਹ ਤਾਂ ਸੋਸਲ ਮੀਡੀਆ ਤੇ ਸਮਝਾਉਣਾ ਬਹੁਤ ਔਖਾ ਹੈ ਕਿ ਭਾਸ਼ਾ
ਸ਼ਬਦ “ ਕਿਸੇ ਇਕ ਵਿਸ਼ੇਸ਼ ਸੰਸਥਾ ਜਾਂ ਵਿਅਕਤੀ ਦੀ ਜਾਗੀਰ ਨਹੀਂ ਹੈ !
ਕੋਈ ਵੀ ਅਪਣੇ ਸ਼ਬਦਾਂ ਰਾਹੀ ਸੰਸਾਰ ਦੀ ਖੋਜ ਕਰੇ ਕਿਤਾਬਾ ਛਾਪ ਸਕਦਾ ਹੈ ਉਹ ਕਿਤਾਬਾਂ ਤੁਸੀ ਪੜੋ ਜਾਂ ਨਾ ਪੜੋ ਤੁਹਾਡਾ ਨਿੱਜੀ ਮਾਮਲਾ ਹੈ !
ਕਿਉਕਿ ਵਿਗਿਆਨਿਕ ਯੁੱਗ ਨੇ ਕਿੰਨੀ ਤੱਰਕੀ ਕੀਤੀ ਤੁਸੀ ਉਸ ਦਾ ਅੰਦਾਜ਼ਾ ਖੂਹ ਦਾ ਡੱਡੂ ਨਹੀਂ ਲਗਾ ਸਕਦਾ ਕਿ ਸੰਸਾਰ ਕੀ ਕੀ ਕੰਮ ਕਰ ਰਿਹਾ ਹੈ ! ਹਰ ਇਨਸਾਨ ਦਾ ਮੌਲਿਕ ਅਧਿਕਾਰ ਹੈ ਘੁੰਮਣ ਫਿਰਨ ਅਜ਼ਾਦੀ , ਖਾਣ -ਪੀਣ ਉਸ ਦਾ ਅਪਣਾ ਨਿੱਜੀ ਮਾਮਲਾ ਹੈ ,
ਮਾਨਸਿਕਤਾ ਅਜ਼ਾਦੀ ਤੁਸੀ ਕਿਸੇ ਵੀ ਵਿਸ਼ੇ ਤੇ ਲਿਖੋ ਅਲੋਚਨਾ ਕਰੋ !
ਅੰਗਰੇਜਾ ਦੇ ਬੱਚੇ ਤੀਜੀ ਚੌਥੀ ਕਲਾਸ ਤੋ ਕਵਿਤਾਵਾ ਲਿਖਦੇ ਹਨ
ਸਕੂਲ ਮੁਫਤ ਕਿਤਾਬਾ ਛਾਪ ਦਿੰਦਾ ਹੈ , ਕਹਾਣੀਆਂ ਬੱਚੇ ਕਾਲਪਨਿਕ ਦੁਨੀਆ
ਜਿਆਦਾ ਰਹਿਣ ਤੇ ਕਾਲਪਨਿਕ ਕਹਾਣੀਆਂ ਸਿਰਜਦੇ ਹਨ… ..
ਦੁਨੀਆਂ ਦੇ ਮਿਲੀਅਨ ਲੋਕਾ ਦੇ ਨੈਤਿਕਤਾ ਉਹਨਾਂ ਦਾ ਚਰਿੱਤਰ ਮੁਢਲਾ ਮਾਂ ਪਿਓ ਘੜਦੇ ਹਨ ਫਿਰ ਅਧਿਆਪਕ ਬਣਾਉਦੇ ਹਨ ..ਉੱਚ ਦਰਜੇ ਦੀ ਸਿੱਖਿਆ ਦੇ ਅਧਿਆਪਕ ਗੁਰੂ ਵਾਂਗ ਅਪਣਾ ਚਰਿੱਤਰ ਬਣਾ ਕੇ ਰੱਖੇ ਅਜਿਹਾ ਸਿਸਟਮ
ਸੰਸਾਰ ਭਰ ਚ ਬਹੁਤ ਲਾਜ਼ਮੀ ਹੈ!
ਪੰਜਾਬੀ ਸਾਹਿਤਕ ਪਲੇਟਫ਼ਾਰਮਾ ਦੀ ਗਿਣਤੀ ਲੱਖਾ ਵਿੱਚ ਚਲ ਰਹੀ ਹੈ
ਕੁਝ ਲਿਖਾਰੀ ਸਾਹਿਤਕਾਰ ਵਿਦਵਾਨ ਚੰਗਾ ਨਹੀਂ ਸਮਝਦੇ , ਪਰ ਪੰਜਾਬੀ
ਬੋਲੀ ਸੰਸਾਰ ਪੱਧਰ ਤੇ ਪਹੁੰਚ ਰਹੀ ਹੈ , ਮੇਰੇ ਨਾਲ ਜੁੜੇ ਹਜ਼ਾਰਾ ਅੰਗਰੇਜ
ਪੰਜਾਬੀ ਦੀ ਟ੍ਰਾਂਸਲੇਸ਼ਨ ਕਰਕੇ ਅੰਗਰੇਜ਼ੀ ਅਖ਼ਬਾਰਾਂ ਕਿਤਾਬਾ ਚ ਛਾਪ ਦਿੰਦੇ ਹਨ
ਕਵਿਤਾਵਾ ਪੰਜਾਬੀ ਦੀ ਅੰਗਰੇਜ਼ੀ ਬਣ ਰਹੀਆਂ ਹਨ !
ਨੈਤਿਕ ਨਿੱਜੀ ਮਾਮਲਿਆਂ ਦਾ ਸਾਨੂੰ ਕੋਈ ਜਾਣਕਾਰੀ ਨਹੀਂ ਚਾਹੀਦੀ ਸਾਰੇ ਸੁਣੋ !
ਕਿਤਾਬਾ ਅਤੇ ਲਿਖਾਰੀ ਦੇ ਕਲਮ ਨਾਲ ਨਿੱਕਲੇ ਸਬਦਾਂ ਤੱਕ ਰਹਿਣਾ ਸਿੱਖੋ
ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਸਬਕ ਪੜ੍ਹਾਵੇ ਤੇ ਵਿਰਸੇ ਬਾਰੇ ਜਾਣਕਾਰੀ ਦੇਵੇ।
ਜਾਂ ਇਨਸਾਨ ਕੁਝ ਵੀ ਲਿਖ ਸਕਦਾ ਹੈ ਤੁਸੀ ਨਹੀਂ ਪੜ੍ਹਨਾ ਲਿਖਣਾ ਸੁਣਨਾ ਤੁਹਾਡਾ ਅਪਣਾ
ਨਿੱਜੀ ਮਾਮਲਾ ਹੈ !
“ਸ਼ਬਦਾਂ ਤੇ ਕਿਸੇ ਦਾ ਵੀ ਅਧਿਕਾਰ ਨਹੀਂ ਹੈ “ ਨਵੀਂ ਜਾਣਕਾਰੀ ਲਿਖਦੇ ਰਹੋ
ਵਿਗਿਆਨ “ਚੰਨ “ ਤੇ ਪਹੁੰਚ ਗਿਆ ਮੰਗਲ ਗ੍ਰਹਿ ਤੇ ਪਹੁੰਚ ਗਿਆ
ਤੁਸੀ ਹੁਣ ਚੰਨ ਨੂੰ ਮਾਮਾ ਕਹਿਣਾ ਤੋ ਨਹੀਂ ਹੱਟ ਸਕਦੇ ਕੋਈ ਕੀ ਕਰੇ ?
ਰਾਜਨੀਤਿਕ ਸਿਸਟਮ ਦੀ ਨੈਤਿਕਤਾ ਬਦਲੋ ਸਮਾਜ ਆਪ ਸੂਰੂ ਕਰੇ
ਕਦੋ ਅਸੀਂ ਨਾਨਕ ਦੀਆ ਹਜ਼ਾਰਾ ਧਰਤੀਆਂ ਲੱਖਾ ਕਰੋੜ ਸੂਰਜ ਚੰਨ ਦੀ ਖੋਜ ਕਰਾਗੇ ?
“ਸ਼ਬਦ “ਪੰਜਾਬੀ ਦੇ ਅਜਾਦ ਰਹਿਣ ਦਿਓ , ਕਿਸੇ ਨੇ ਕ੍ਰਾਤੀ ਲਿਖਣੀ , ਪਿਆਰ ਮੋਹ ,ਇਤਿਹਾਸ ਤੇ ਕਾਰਜਸ਼ੀਲ ਕਿਰਤ ਲਿਖ ਸਕਦਾ ਹੈ
ਪੰਜਾਬੀ ਦਾ ਕੋਈ ਵੀ ਨਵਾਂ ਅਤੇ ਸੇਧ ਦੇਣ ਵਾਲਾ ਤਰੀਕਾ ਵੀ ਬਣਾ ਸਕਦਾ ਹੈ ਤੁਸੀ ਬੋਲੀ ਭਾਸ਼ਾ ਤੇ
ਰੋਕ ਨਹੀਂ ਲਗਾ ਸਕਦੇ , ਸੰਸਾਰ ਦਾ ਕੋਈ ਵੀ ਪੰਜਾਬੀ ਨਵਾ ਰਸਤਾ ਬਣਾ ਸਕਦਾ ਹੈ ਉਸ ਦੇ ਅੱਗੇ ਕੋਈ ਚੱਲੇ ਜਾਂ ਪਿੱਛੇ ਉਸੇ ਰਸਤੇ ਕੋਈ ਆਵੇਗਾ ਪ੍ਰਵਾਹ ਨਾ ਕਰੋ,ਯੋਗ ਰਸਤਾ ਬਣਾ ਕੇ ਵੇਖੋ ਤੁਹਾਡੇ ਪਿੱਛੇ ਚੱਲਣ ਵਾਲੇ ਲੱਖਾਂ ਕਰੋੜਾਂ ਤੇ ਮਿਲੀਅਨ ਹੋਣਗੇ।
ਚਰਨਜੀਤ ਕੌਰ
ਆਸਟ੍ਰੇਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly