HOME ਆਪ ਸਰਕਾਰ ਦੀ ਵਿਕਾਸ ਕ੍ਰਾਂਤੀ ਦਾ ਜਨਾਜ਼ਾ ਨਿਕਲਿਆ – ਵਿਧਾਇਕ ਕੋਟਲੀ 

ਆਪ ਸਰਕਾਰ ਦੀ ਵਿਕਾਸ ਕ੍ਰਾਂਤੀ ਦਾ ਜਨਾਜ਼ਾ ਨਿਕਲਿਆ – ਵਿਧਾਇਕ ਕੋਟਲੀ 

4
ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ
*ਆਦਮਪੁਰ ਹਲਕੇ ਲਈ ਸਰਕਾਰ ਨੇ ਸਾਢੇ ਤਿੰਨ ਸਾਲ ਵਿੱਚ ਕੋਈ ਪੈਸਾ ਦਿੱਤਾ ਤਾਂ ਵਾਇਟ ਪੇਪਰ ਜਾਰੀ ਕਰੋ*
ਵਿਰੋਧੀ ਧਿਰ ਵਜੋਂ ਨਿਭਾਈ ਲੋਕ ਮੁੱਦਿਆਂ ਦੀ ਜ਼ਿੰਮੇਵਾਰੀ ਤੇ ਸੜਕਾਂ ਦੇ ਅੰਦੋਲਨ ਕਾਰਨ ਮੇਰੇ ਅਤੇ ਸਾਥੀਆਂ ਤੇ ਪਰਚੇ ਦਰਜ ਕੀਤੇ*
ਫਿਲੌਰ ਅੱਪਰਾ  (ਸਮਾਜ ਵੀਕਲੀ)  ( ਦੀਪਾ ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਵਿਕਾਸ ਦਾ ਲੋਕਾਂ ਨੇ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ, ਝੂਠੀ ਇਸ਼ਤਿਹਾਰਬਾਜੀ ਤੇ ਕਦੀ ਸਿੱਖਿਆ ਕ੍ਰਾਂਤੀ ਤੇ ਕਦੀ ਵਿਕਾਸ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਲੱਗੀ ਕਿ ਵਿਕਾਸ ਕਿੱਥੇ ਹੋਇਆ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਂਝੇ ਤਿੰਨ ਸਾਲ ਦੇ ਸਮੇਂ ਦੌਰਾਨ ਕੋਈ ਪੈਸਾ ਜਾਰੀ ਹੀ ਨਹੀਂ ਕੀਤਾ ਜਿਸ ਕਰਕੇ ਪੰਚਾਇਤੀ ਤੇ ਹੋਰ ਵਿਕਾਸ ਦੇ ਕੰਮ ਠੱਪ ਪਏ ਹਨ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਆਦਮਪੁਰ ਹਲਕੇ ਨੂੰ ਕੋਈ ਰਕਮ ਜਾਰੀ ਕੀਤੀ ਹੈ ਤੇ ਵਾਇਟ ਪੇਪਰ ਜਾਰੀ ਕਰੋ ਤਾਂ ਕਿ ਸਚਾਈ ਸਾਹਮਣੇ ਆ ਸਕੇ। ਕਾਂਗਰਸ ਸਰਕਾਰ ਵੇਲੇ ਦੇ ਜਾਰੀ ਕਰੋੜਾਂ ਰੁਪਏ ਵੀ ਅਜੇ ਖ਼ਰਚ ਨਹੀਂ ਕੀਤੇ ਜਿਹਨਾਂ ਦਾ ਵੇਰਵਾ ਜਾਰੀ ਕੀਤਾ ਜਾ ਰਿਹਾ ਹੈ। ਅੱਗੇ ਉਹਨਾਂ ਕਿਹਾ ਕਿ ਕੰਧਾਂ ਤੇ ਬਾਥਰੂਮਾਂ ਦੇ ਉਦਘਾਟਨਾਂ ਨਾਲ ਸਿਖਿਆ ਕ੍ਰਾਂਤੀ ਨਹੀ ਆਉਣੀ ਤੇ ਨਾ ਹੀ ਲੋਕ ਮੁੱਦਿਆਂ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਝੂਠੇ ਪਰਚੇ ਦਰਜ ਕਰਕੇ ਅਵਾਜ਼ ਬੰਦ ਕੀਤੀ ਜਾ ਸਕਦੀ ਹੈ, ਵਿਧਾਇਕ ਕੋਟਲੀ ਨੇ ਆਖਿਆ ਕਿ ਮੈਂ ਵਿਰੋਧੀ ਧਿਰ ਵਿੱਚ ਹੁੰਦਿਆਂ ਆਮ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਹਮੇਸ਼ਾ ਕਰਦਾ ਰਹਾਂਗਾ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੇ ਵਲੋਂ ਸਮੇਂ ਸਮੇਂ ਤੇ ਉਠਾਏ ਲੋਕ ਮੁੱਦੇ ਤੇ ਵਿਧਾਨ ਸਭਾ ਵਿੱਚ ਉਠਾਏ ਵੱਖ-ਵੱਖ ਮਸਲਿਆਂ ਤੇ ਗੰਭੀਰਤਾ ਨਾਲ਼ ਵਿਚਾਰ ਕਰੇ ਤੇ ਸਰਕਾਰ ਬਲੋ ਰਹਿੰਦੇ ਡੈਢ ਸਾਲ ਦੇ ਸਮੇਂ ਦੌਰਾਨ ਪੂਰੇ ਕੀਤੇ ਜਾਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਤੇ ਲਾਈਆਂ ਪਾਬੰਦੀਆਂ ਨਿੰਦਣਯੋਗ  – ਪਰਸ਼ੋਤਮ ਫਿਲੌਰ*
Next article*ਬੋਨਸੋਈ ਦਾ ਬੂਟਾ*