ਚਾਹਤ 

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

(ਸਮਾਜ ਵੀਕਲੀ)

ਚਾਹਤ ਦਾ ਭਾਵ ਚਾਹੁਣਾ/ਇੱਛਾ ਰੱਖਣੀ (Want) ਹੁੰਦਾ ਹੈ l ਸਾਡੀ ਜ਼ਿੰਦਗੀ ਵਿੱਚ ਚਾਹਤ ਦੀ ਬਹੁਤ ਅਹਿਮੀਅਤ ਹੁੰਦੀ ਹੈ l ਚਾਹਤ ਹੀ ਹੁੰਦੀ ਹੈ ਜੋ ਸਾਨੂੰ ਕੁੱਝ ਕਰਨ ਲਈ ਮਜ਼ਬੂਰ ਕਰਦੀ ਹੈ l ਸਾਨੂੰ ਮੌਟੀਵੇਟ (motivate) ਕਰਦੀ ਹੈ l
ਇਹ ਜ਼ਰੂਰੀ ਨਹੀਂ ਕਿ ਚਾਹਤ ਵੱਧ ਪੈਸਾ ਬਣਾਉਣ ਦੀ ਹੋਵੇ ਜਾਂ ਮਜ਼ਬੂਤ ਆਰਥਿਕਤਾ ਦੀ ਹੋਵੇ, ਵੱਡੀ ਕਾਰ ਦੀ ਹੋਵੇ ਜਾਂ ਵੱਡੇ ਘਰ ਦੀ ਹੋਵੇ l ਇੱਛਾ ਦੂਜਿਆਂ ਨੂੰ ਵਧੀਆ ਜੀਵਨ ਦੇਣ ਦੀ ਹੋ ਸਕਦੀ ਹੈ, ਇੱਛਾ ਕਮਿਊਨਟੀ ਵਾਸਤੇ ਕੰਮ ਕਰਨ ਦੀ ਹੋ ਸਕਦੀ ਹੈ, ਇੱਛਾ ਕਿਸੇ ਬਿਮਾਰ ਦੀ ਸੇਵਾ ਦੀ ਹੋ ਸਕਦੀ ਹੈ, ਮੁਫ਼ਤ ਐਮਬੂਲੈਂਸ ਚਲਾਉਣ ਦੀ ਹੋ ਸਕਦੀ ਹੈ, ਪੜ੍ਹਨ ਦੀ ਹੋ ਸਕਦੀ ਹੈ, ਲਿਖਣ ਦੀ ਹੋ ਸਕਦੀ ਹੈ, ਦੂਜਿਆਂ ਨੂੰ ਪੜ੍ਹਾਉਣ ਦੀ ਹੋ ਸਕਦੀ ਹੈ ਅਤੇ ਜੋ ਆਪਣੇ ਤੋਂ ਥੱਲੇ ਰਹਿ ਗਏ ਉਨ੍ਹਾਂ ਨੂੰ ਉੱਪਰ ਉਠਾਉਣ ਦੀ ਹੋ ਸਕਦੀ ਹੈ l
ਜੇ ਸਾਡੇ ਵਿੱਚ ਚਾਹਤ ਨਾ ਹੋਵੇ ਤਾਂ ਅਸੀਂ ਨਾਂਹ ਪੱਖੀ ਹੋ ਜਾਂਦੇ ਹਾਂ, ਕੁੱਝ ਕਰਨ ਦੀ ਹਿੰਮਤ ਨਹੀਂ ਬਚਦੀ, ਸਾਨੂੰ ਸਾਡੀ ਜਿੰਦਗੀ ਰੁਕੀ ਰੁਕੀ ਮਹਿਸੂਸ ਹੁੰਦੀ ਹੈ, ਅਸੀਂ ਹਰ ਵਕਤ ਨਾਂਹ ਪੱਖੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਕੋਈ ਬਿਮਾਰੀ ਲਗਦੀ ਹੈ ਤਾਂ ਸਾਡੇ ਵਿੱਚ ਲੜਨ ਦੀ ਹਿੰਮਤ ਨਹੀਂ ਬਚਦੀ ਭਾਵ ਜਿੰਦਗੀ ਜੀਣ ਦਾ ਕੋਈ ਮਕਸਦ ਨਹੀਂ ਬਚਦਾ l ਜਦੋਂ ਮਕਸਦ ਨਾ ਬਚੇ ਤਾਂ ਮਰੀਜ਼ ਉਦਾਸ ਰਹਿਣਾ ਸ਼ੁਰੂ ਕਰ ਦਿੰਦਾ ਹੈ ਜੋ ਹੌਲੀ ਹੌਲੀ ਮਾਨਸਿਕ ਰੋਗੀ ਹੁੰਦਾ ਹੈ l
ਆਮ ਤੌਰ ਤੇ ਧਾਰਮਿਕ ਲੋਕ ਕਹਿੰਦੇ ਹਨ ਕਿ ਸਾਨੂੰ ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣਾ ਚਾਹੀਦਾ ਹੈ l ਮੈਂ ਸੋਚਦਾ ਹਾਂ ਕਿ ਇਨਸਾਨ ਦੀਆਂ ਚਾਹਤਾਂ/ਇੱਛਾਵਾਂ ਕਦੇ ਵੀ ਮਰਨੀਆਂ ਨਹੀਂ ਚਾਹੀਦੀਆਂ l ਮਰੀਆਂ ਹੋਈਆਂ ਇੱਛਾਵਾਂ ਜਾਂ ਦੱਬੀਆਂ ਹੋਈਆਂ ਇੱਛਾਵਾਂ ਮਾਨਸਿਕ ਰੋਗ ਪੈਦਾ ਕਰਦੀਆਂ ਹਨ l
ਵਿਗੜੇ ਹੋਏ ਮਾਨਸਿਕ ਰੋਗ ਡਿਪ੍ਰੈਸ਼ਨ ਦਾ ਰੂਪ ਲੈਂਦੇ ਹਨ ਜਿਨ੍ਹਾਂ ਦਾ ਇਲਾਜ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ l
ਡਿਪ੍ਰੈਸ਼ਨ ਹੋਣ ਦੀ ਸੂਰਤ ਵਿੱਚ ਕਈ ਵਾਰ ਆਪਣਾ ਆਲਾ ਦੁਆਲਾ ਧਾਰਮਿਕ ਹੋਣ ਕਾਰਣ ਮਰੀਜ਼ ਨੂੰ ਉਸ ਦੇ ਰਿਸ਼ਤੇਦਾਰ ਠੀਕ ਹੋਣ ਲਈ ਰੱਬ ਦਾ ਨਾਮ ਜਪਣ ਲਈ ਕਹਿੰਦੇ ਹਨ ਜਾਂ ਕਿਸੇ ਸਾਧ ਸੰਤ ਕੋਲੋਂ ਇਲਾਜ ਕਰਵਾਉਣ ਨੂੰ ਕਹਿੰਦੇ ਹਨ l ਇਸ ਨਾਲ ਮਰੀਜ਼ ਠੀਕ ਹੋਣ ਦੀ ਬਜਾਏ ਗੰਭੀਰ ਡਿਪ੍ਰੈਸ਼ਨ ਦੀ ਸਥਿਤੀ ਵਿੱਚ ਚਲੇ ਜਾਂਦਾ ਹੈ l
ਲੋੜ ਹੈ ਮਾਨਸਿਕ ਰੋਗਾਂ/ਡਿਪ੍ਰੈਸ਼ਨ ਦੇ ਕਾਰਣ ਲੱਭਣ ਦੀ ਅਤੇ ਦੱਬੀਆਂ ਹੋਈਆਂ ਇੱਛਾਵਾਂ (ਚਾਹਤਾਂ) ਨੂੰ ਲੱਭ ਕੇ ਇਲਾਜ ਕਰਨ ਦੀ l ਲੋੜ ਪੈਣ ਤੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨਾਲ ਵਿਚਾਰ ਕਰਨਾ ਚਾਹੀਦਾ ਹੈ l ਸਭ ਤੋਂ ਜ਼ਰੂਰੀ ਹੈ ਕਿ ਕਦੇ ਵੀ ਆਪਣੀਆਂ ਇੱਛਾਵਾਂ ਨੂੰ ਨਾ ਮਾਰੋ l
ਜਾਣਕਾਰੀ ਆਪਣੇ ਤਜਰਬੇ ਤੇ ਅਧਾਰਤ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ਵਿਚ ਔਰਤਾਂ ਦੀ ਹੋਈ ਬੇਪਤੀ ਤੇ ਹੋਏ ਭਰਾ ਮਾਰੂ ਮਹੌਲ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ?