ਮਨੀਪੁਰ ਵਿਚ ਔਰਤਾਂ ਦੀ ਹੋਈ ਬੇਪਤੀ ਤੇ ਹੋਏ ਭਰਾ ਮਾਰੂ ਮਹੌਲ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

(ਸਮਾਜ ਵੀਕਲੀ)

ਅੱਜ  ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ; ਬੀਐਸਐਨਐਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਹੋਈ।
– ਸ਼ੁਰੂ ਵਿੱਚ ਮੀਟਿੰਗ ਵਿੱਚ ਕੈਨੇਡਾ ਤੋਂ ਪਰਤੇ ਸਾਥੀ ਪਰਮਜੀਤ ਸਿੰਘ ਮੰਡੇਰ ਅਤੇ ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਮੈਂਬਰਾਂ  ਐਸ ਐਲ ਗਰਗ,  ਤਰਲੋਚਨ ਸਿੰਘ ,  ਗੁਰਨਾਮ ਸਿੰਘ ਧੂਰੀ ਅਤੇ  ਮੁਹਿੰਦਰ ਪਾਲ ਧੂਰੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
– ਇਸ ਮਹੀਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
– ਇਸ ਮਹੀਨੇ ਵਿੱਛੜੇ ਸਾਥੀ  ਸ਼ਿਵ ਸ਼ੰਕਰ ਸ਼ੁਕਲਾ ਬਰਨਾਲ਼ਾ ਦੀ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੁਰਿੰਦਰ ਸਿੰਘ  ਬਰਨਾਲਾ ਦੀ ਬੇਟੀ ਅਤੇ ਹੜਾਂ ਕਾਰਨ ਜਾਨਾ ਗੁਵਾਉਣ ਵਾਲੇ ਲੋਕਾਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
–  ਸਾਧਾ ਸਿੰਘ ਵਿਰਕ, ਸ਼ਾਮ ਸੁੰਦਰ ਕਕੜ,ਕਾਮਰੇਡ  ਰਘਬੀਰ ਸਿੰਘ , ਪੀ ਸੀ ਬਾਘਾ ਅਤੇ  ਸ਼ਿਵ ਨਰਾਇਣ ਨੇ ਸੰਬੋਧਨ ਕੀਤਾ।
– ਸ਼ਾਮ ਸੁੰਦਰ ਕੱਕੜ ਨੇ ਆਦਮੀ ਦੀ ਕਾਮਯਾਬੀ ਵਿੱਚ ਔਰਤ ਦੇ ਯੋਗਦਾਨ ਸਬੰਧੀ ਬੜੀ ਲੈ ਵਿੱਚ ਗੀਤ ਪੇਸ਼ ਕੀਤਾ ਅਤੇ ਪੈਨਸ਼ਨਰ ਔਰਤਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ ਦਿੱਤਾ।
-ਕਾਮਰੇਡ ਰਘਬੀਰ ਸਿੰਘ ਨੇ ਪੈਨਸ਼ਨ ਰੀਵਿਜਨ ਬਾਬਤ ਜਾਣਕਾਰੀ ਦੇਣ ਵਾਸਤੇ ਸਰਕਲ ਅਹੁਦੇਦਾਰਾਂ ਨੂੰ ਅਗਾਮੀ ਮੀਟਿੰਗ ਵਿਚ ਸ਼ਿਰਕਤ ਕਾਰਨ ਲਈ ਬੇਨਤੀ ਕੀਤੀ।
 ਸਾਰੇ ਹੀ ਬੁਲਾਰਿਆਂ ਨੇ ਮਣੀਪੁਰ ਵਿੱਚ ਭਰਾ ਮਾਰੂ ਮਹੌਲ ਤੇ ਔਰਤਾਂ ਦੀ ਹੋਈ ਬੇਪਤੀ ਤੇ ਡੂੰਘਾ ਦੁਖ ਪ੍ਰਗਟ ਕੀਤਾ ਗਿਆ।
– ਮੀਟਿੰਗ ਹਾਲ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਜਤਨਾਂ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਅਗਾਮੀ ਮੀਟਿੰਗ ਕਿਸੇ ਮੀਟਿੰਗ ਹਾਲ ਵਿੱਚ ਕਰਨ ਲਈ ਸਹਿਮਤੀ ਬਣਾਈ ਗਈ।
ਮਾਸਟਰ ਪਰਮਵੇਦ
9417422349
Previous article“ਸੰਚਾਰ ਕ੍ਰਾਂਤੀ ਦੇ ਮੋਢੀ ਅਲੈਗਜ਼ੈਂਡਰ ਗ੍ਰਹਾਮ ਬੈਲ” 
Next articleਚਾਹਤ