ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) “ਦੀ ਗਾਰਡੀਅਨ” ਜੋ ਇੰਗਲੈਂਡ ਦਾ ਨਿਊਜ ਪੇਪਰ ਹੈ ਉਸ ਨੇ ਆਪਣੇ ਇਕ ਐਡੀਟੋਰੀਅਲ ਨੋਟ ਰਾਹੀਂ ਭਾਈ ਖੰਡੇ ਦੀ ਮੌਤ ਦਾ ਮਸਲਾ ਬਹੁਤ ਵੱਡੀ ਪੱਧਰ ਤੇ ਚੱਕਿਆ ਹੈ। ਗਾਰਡੀਅਨ ਅਖਬਾਰ ਨੇ ਵੈਸਟ ਮਿਡਲੈਂਡ ਕਾਰਨਰ ਲੁਈਸ ਹੰਟ ਨੂੰ ਪੱਤਰ ਲਿਖਿਆ ਅਤੇ ਭਾਈ ਖੰਡੇ ਦੇ ਵਕੀਲ ਮਾਈਕਲ ਪੋਲਕ ਨੇ ਕਿਹਾ ਕਿ ਪੋਸਟਮਾਰਟਮ ਨਮੂਨਿਆ ਦੀ ਇਸ ਐਂਗਲ ਤੋਂ ਜਾਂਚ ਨਹੀਂ ਕੀਤੀ ਗਈ ਕਿ ਕੈਂਸਰ ਦੇ ਕੀ ਕਾਰਨ ਸਨ ਅਤੇ ਇਕਦਮ ਕੈਂਸਰ ਕਿਵੇਂ ਫੈਲ ਗਿਆ। ਇਹਨਾਂ ਗੱਲਾਂ ਦੀ ਜਾਂਚ ਨਹੀਂ ਕੀਤੀ ਗਈ ਅਤੇ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਇੱਕ ਸਧਾਰਨ ਕੈਂਸਰ ਦੇ ਮਸਲੇ ਵਿੱਚ ਪਾ ਦਿੱਤਾ ਗਿਆ ਮਤਲਬ ਕਿ ਭਾਈ ਖੰਡਾ ਦੀ ਮੌਤ ਦੇ ਕਾਰਨਾਂ ਦੀ ਕੋਈ ਜਾਂਚ ਨਹੀਂ ਹੋਈ ਵਕੀਲ ਨੇ ਇਸ ਤੇ ਵੱਡੀ ਪੱਧਰ ਤੇ ਖਤਸ਼ਾ ਜਾਹਿਰ ਕੀਤਾ ਹੈ ਕਿ ਭਾਈ ਖੰਡੇ ਨੂੰ ਇੱਕ ਖਾਸ ਕਿਸਮ ਦਾ ਜਹਿਰ ਦਿੱਤਾ ਗਿਆ ਜਿਸ ਨਾਲ ਕੈਂਸਰ ਦੀ ਸੈਲ ਇਕਦਮ ਐਕਟਿਵ ਹੋ ਜਾਂਦੇ ਨੇ ਆਦਿ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਗਾਰਡੀਅਨ ਅਖਬਾਰ ਨੇ ਆਪਣੇ ਐਡੀਟਰਲੀ ਨੋਟ ਵਿੱਚ ਇਸ ਨੂੰ ਜਗ੍ਹਾ ਦੇ ਕੇ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਹੋ ਸਕਦਾ ਹੁਣ ਆਉਣ ਵਾਲੇ ਸਮੇਂ ਵਿੱਚ ਇਸ ਪਾਸੇ ਵੱਲ ਨੂੰ ਜਾਂਚ ਤੁਰ ਪਵੇ ਤੇ ਭਾਈ ਖੰਡਾ ਦੇ ਪਰਿਵਾਰ ਅਤੇ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ।
ਭਾਈ ਖੰਡਾ ਦੀ ਮੌਤ ਵਾਰੇ “ਦਾ ਗਾਰਡੀਅਨ” ਅਖਬਾਰ ਨੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਰਾਂ ਦੀ ਪੁਸ਼ਟੀ ਕੀਤੀ : ਸਿੰਗੜੀਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



