ਬਾਬਾ ਜਗਤ ਸਿੰਘ ,ਬਾਬਾ ਹੀਰਾ ਸਿੰਘ ਤੇ ਬਾਬਾ ਗੁਰਚਰਨ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ ਗਈ

ਰਾਗੀ, ਢਾਡੀ, ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ
ਵੱਡੀ ਗਿਣਤੀ ਵਿੱਚ ਸੰਗਤਾਂ ਭਰੀ ਹਾਜਰੀ
ਕਪੂਰਥਲਾ ,  ( ਕੌੜਾ )– ਸੱਚਖੰਡ ਵਾਸੀ ਸੰਤ ਬਾਬਾ ਜਗਤ ਸਿੰਘ ਦੀ 67 ਵੀਂ ,ਸੰਤ ਬਾਬਾ ਹੀਰਾ ਸਿੰਘ ਸਤਿਨਾਮ ਦੀ 37ਵੀਂ ਬਰਸੀ  ਤੇ ਸੰਤ ਬਾਬਾ ਗੁਰਚਰਨ ਸਿੰਘ ਦੀ ਦੂਸਰੀ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਦੀ ਸੁਚੱਜੀ ਅਗਵਾਈ ਹੇਠ ਸੰਤਾਂ ਮਹਾਂਪੁਰਸ਼ਾਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਤਿਕਾਰ ਸਹਿਤ ਸ਼ਰਧਾ ਭਾਵਨਾ ਨਾਲ ਮਨਾਈ ਗਈ ।ਸੰਤ ਬਾਬਾ ਜਗਤ ਸਿੰਘ, ਸੰਤ ਬਾਬਾ ਹੀਰਾ ਸਿੰਘ ਤੇ ਸੰਤ ਬਾਬਾ ਗੁਰਚਰਨ ਸਿੰਘ ਦੀ ਸਲਾਨਾ ਬਰਸੀ ਸਬੰਧੀ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।
         
ਇਸ ਮੌਕੇ ਭਾਈ ਸਤਿੰਦਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਦੀਵਾਨ ਹਾਲ ਵਿੱਚ ਧਾਰਮਿਕ ਸੁੰਦਰ ਦੀਵਾਨ ਸਜਾਏ ਜਿਸ ਵਿੱਚ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਗੁਰਸਰ ਸਾਹਿਬ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਹਾ ਵਾਲੇ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਸ਼ਿਰਕਤ ਕੀਤੀ। ਬਰਸੀ ਸਮਾਗਮ ਮੌਕੇ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਭਾਈ ਗੁਰਦਿਆਲ ਸਿੰਘ ਢਿੱਲਵਾਂ ਕਵੀਸ਼ਰੀ ਜਥਾ, ਭਾਈ ਸੁਖਦੇਵ ਸਿੰਘ ਚਮਕਾਰਾ ਦਾ ਢਾਡੀ ਜੱਥਾ ਤੇ ਹੋਰ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ  ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ।
ਸਮਾਗਮ ਦੌਰਾਨ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਵੱਲੋਂ ਸੰਤਾ ਮਹਾਂਪੁਰਸ਼ਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਐਚਲ ਸਿੰਘ ਪਰਵੇਜ਼ ਨਗਰ, ਅਵਤਾਰ ਸਿੰਘ ਪਰਵੇਜ਼ ਨਗਰ, ਬਲਵੰਤ ਸਿੰਘ ਬਰਿੰਦਪੁਰ ,ਮਾਸਟਰ ਜੋਗਿੰਦਰ ਸਿੰਘ ਮਾਛੀ ਜੋਆ, ਸੰਤੋਖ ਸਿੰਘ ਸੈਦਪੁਰ, ਸੁਖਦੇਵ ਸਿੰਘ ਕੋਠੇ ਕਾਲਾ ਸਿੰਘ, ਅਜੀਤ ਸਿੰਘ ਪਰਮਜੀਤਪੁਰ, ਬਲਵਿੰਦਰ ਸਿੰਘ ਸ਼ਾਹਜਹਾਨਪੁਰ ਯੂਪੀ, ਪ੍ਰਭਾਤ ਸਿੰਘ ਕੋਠੇ ਕਾਲਾ ਸਿੰਘ ,ਸੁਰਜੀਤ ਸਿੰਘ ਕੋਠੇ ਕਾਲਾ ਸਿੰਘ ,ਸੂਬਾ ਸਿੰਘ ਭਵਾਨੀਪੁਰ, ਸੰਗਤ ਸਿੰਘ ਮਹੀਜੀਤਪੁਰ, ਪੁਨੀਤਪਾਲ ਸਿੰਘ ਲੁਧਿਆਣਾ,  ਅਮਰਜੀਤ ਸਿੰਘ ਲੁਧਿਆਣਾ, ਗੁਰਦੇਵ ਸਿੰਘ ਥੇਹਵਾਲਾ, ਹਰਜਿੰਦਰ ਸਿੰਘ ਦਰੀਏਵਾਲ, ਅਵਤਾਰ ਸਿੰਘ ਕਾਲੂ ਭਾਟੀਆ, ਪਰਮਿੰਦਰ ਸਿੰਘ ਮਾਛੀ ਜੋਆ, ਮਨਜੀਤ ਸਿੰਘ ਨਸੀਰਪੁਰ, ਹਰਜੀਤ ਸਿੰਘ ਕਾਨਪੁਰ ਯੂਪੀ, ਪਰਸ਼ੋਤਮ ਸਿੰਘ ਕਪੂਰਥਲਾ, ਮਨਜੀਤ ਸਿੰਘ ਥੇਹਵਾਲਾ, ਲਖਵਿੰਦਰ ਸਿੰਘ ਦੰਦੂਪੁਰ, ਦਿਲਬਾਗ ਸਿੰਘ ਕਾਲੂ ਭਾਟੀਆ ਆਦਿ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਹਨਾਂ ਸਮਾਗਮਾਂ ਸਮੇਂ ਲੰਗਰਾਂ ਦੀ ਸੇਵਾ ਗੁਰੁੂ ਨਾਨਕ ਸੇਵਕ ਜਥਾ (ਬਾਹਰਾ) ਤੇ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਕੀਤੀ ਗਈ। ਇਸ ਮੌਕੇ ਸੰਗਤ ਵੱਲੋਂ ਕੋਲਡ ਡਰਿੰਕ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹਨਾਂ ਸਮਾਗਮਾਂ ਦੀ ਸਟੇਜ ਸਕੱਤਰ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਠੱਟਾ ਨਵਾਂ ਵੱਲੋਂ ਨਿਭਾਈ ਗਈ । ਸਲਾਨਾ ਬਰਸੀ ਸਮਾਗਮਾਂ ਸਮੇਂ ਮਹਾਨ ਆਤਮਾਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਹਨਾਂ ਸਮਾਗਮਾਂ ਵਿੱਚ ਹਾਜਰੀਆਂ ਭਰਦੇ ਹੋਏ ਨਿਸ਼ਕਾਮ ਸੇਵਾ ਕਰਦਿਆਂ ਗੁਰੁੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਮਹਿੰਦਰ ਸਿੰਘ ਕੇ.ਪੀ. ਦੀ ਧੀ ਅਤੇ ਸਾਬਕਾ ਵਿਧਾਇਕ ਸ.ਬਲਦੇਵ ਸਿੰਘ ਖੈਹਰਾ ਜੀ ਦੀ ਧਰਮ ਪਤਨੀ ਸ਼੍ਰੀਮਤੀ ਭਾਵਨਾ ਖੈਹਰਾ ਨੇ ਕੀਤਾ ਚੋਣ ਪ੍ਰਚਾਰ
Next articleਇਕ ਇਕ ਵੋਟ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਪਾਈ ਜਾਵੇ- ਖੇੜਾ