(ਸਮਾਜ ਵੀਕਲੀ)
ਪਹਿਲਾਂ ਘਰ ਕੱਚੇ ਸੀ
ਅੱਜ ਮਹਿਲ ਵੀ ਪਾਏ ਨੇ
ਪਹਿਲਾਂ ਸਾਇਕਲਾਂ ਤੇ ਸੀ ਦੁਨੀਆ
ਅੱਜ ਦਿਨ ਜਹਾਜ਼ਾਂ ਵਾਲੇ ਆਏ ਨੇ
ਪਹਿਲਾਂ ਰੁੱਖੀ ਮਿੱਸੀ ਖਾ ਕਰਦੇ ਗੁਜਾਰੇ ਸੀ
ਅੱਜ ਚੋਪੜੀਆਂ ਨੂੰ ਵੀ ਨੱਖਰੇ ਨੇ
ਪਹਿਲਾਂ ਫਟੇ ਪੁਰਾਣੇ ਲੀੜੇ ਸੀ
ਅੱਜ ਟ੍ਰੈਂਡ ਹੀ ਵੱਖਰੇ ਨੇ
ਪਹਿਲਾਂ ਮਹੀਨਿਆਂ ਤੱਕ ਪਹੁੰਚਦੀ ਸੀ ਚਿੱਠੀ
ਅੱਜ ਵ੍ਹਟਸਐਪ ਤੇ ਗੱਲਾਂ ਕਰਦੇ ਨੇ
ਪਹਿਲਾਂ ਦਿਲ ਵਿਚ ਪਿਆਰ ਹੁੰਦਾ ਸੀ
ਅੱਜ ਵਿਚੋਂ ਵਿੱਚੀ ਸੜਦੇ ਨੇ
ਪਹਿਲਾਂ ਮਾਤ ਭਾਸ਼ਾ ਪੰਜਾਬੀ ਸੀ
ਅੱਜ ਕੱਲ ਦੇ ਨਿਆਨੇ ਅੰਗਰੇਜ਼ੀ ਪੜਦੇ ਨੇ
ਪਹਿਲਾਂ ਵਾਲੇ ਖੇਡ ਨਾ ਦਮਨ ਸਿਆਂ ਮੁੜ ਆਂਉਦੇ ਨੇ
ਅੱਜ ਕੱਲ ਦੇ ਨਿਆਨੇ ਤਾਂ ਪਬ-ਜੀ ਖੇਡੀ ਜਾਂਦੇ ਨੇ
ਜਾਨ ਨਾਲੋਂ ਵੱਧ ਕੀਮਤ ਫੋਨ ਦੀ ਵੱਧ ਗਈ ਹੈ
ਇੰਟਰਨੈੱਟ ਵਿਚ ਦੁਨੀਆਂ ਤਾਂ ਵੇ ਬਾਹਲੀ ਧੱਸ ਗਈ ਹੈ
ਸੋਸ਼ਲ ਮੀਡੀਆ ਨੇ ਅੱਜ ਦਾ ਬਚਪਨ ਗਾਲਿਆ ਹੈ
ਕਿਤੇ ਨਾ ਕਿਤੇ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ
ਭ੍ਰਿਸ਼ਟਾਚਾਰ ਨੇ ਸਾਰੇ ਹੀ ਸਿਸਟਮ ਨੂੰ ਸਾੜਿਆ ਹੈ
ਗੱਲ ਸੱਚੀ ਦੱਸਾਂ ਤਾ ਪੈਸੇ ਨੇ ਇਮਾਨਦਾਰੀ ਨੂੰ ਮਾਰਿਆ ਹੈ
ਦਮਨ ਸਿੰਘ ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly