300 ਯੂਨਿਟ ਮੁਆਫ਼

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

300 ਯੂਨਿਟ ਮੁਆਫ਼ ਜੇ ਕਰਨੇ
ਇਕ ਕੰਮ ਫਿਰ ਕਰਨਾ ਪੈਣਾ

ਦੱਸ ਏਕੜ ਤੋਂ ਵੱਧ ਵਾਲੇ ਨੂੰ
ਬਿਲ ਦਾ ਟੀਕਾ ਜਰਨਾ ਪੈਣਾ

ਮਗਰਮੱਛ ਜੇ ਨਾ ਮਾਰੇ ਤਾਂ
ਮੱਛੀਆਂ ਨੂੰ ਵੀ ਮਰਨਾ ਪੈਣਾ

ਫਰੀ ਬਿਜਲੀ ਦੇ ਲੈਣ ਨਜ਼ਾਰੇ
ਧਨਾਢਾਂ ਨੂੰ ਬਿੱਲ ਭਰਨਾ ਪੈਣਾ

ਬਿਨ ਸੋਟੀ ਤੋਂ ਜੇ ਸੱਪ ਮਾਰਨਾ
ਤਾਂ ਪੈਰ ਸੀਰੀ ਤੇ ਧਰਨਾ ਪੈਣਾ

ਬਿੰਦਰ ਸਾਹਿਤ ਇਟਲੀ……..
ਪੈਨਸ਼ਨ ਲੈਣ ਦੇ ਤਰੀਕੇ

ਚਾਰ ਪੈਨਸ਼ਨਾਂ ਜੇਕਰ ਲੈਣੀਆਂ
ਅਜੇ ਵੀ ਮੌਕਾ ਅੜ ਜਾਓ

ਸਭ ਤੋਂ ਉੱਚੀਆਂ ਜਿਹੜੀਆਂ ਦਿੱਸਣ
ਟੈਂਕੀਆਂ ਉੱਤੇ ਚੜ੍ਹ ਜਾਓ

ਜਿੱਥੇ ਕੁੱਟੇ ਮਾਸਟਰ ਮਾਸਟਰਨੀਆਂ
ਉਸ ਚੌੰਕ ਵਿੱਚ ਖੜ੍ਹ ਜਾਓ

ਕੱਚੇ ਮੁਲਾਜ਼ਮ ਕਿੰਝ ਲੜਦੇ ਸੀ
ਤੁਸੀ ਵੀ ਓਮੇ ਲੜ ਜਾਓ

ਪਾਣੀ ਦੀਆਂ ਤੁਸੀ ਝੱਲੋ ਬੁਛਾੜਾਂ
ਜਾ ਤਪਦੀ ਧੁੱਪੇ ਸੜ ਜਾਓ

ਨਸ਼ੇ ਦਾ ਦਰਿਆ ਜੋ ਚਲਾਇਆ
ਤੁਸੀਂ ਵੀ ਉਸ ਵਿੱਚ ਹਡ਼੍ਹ ਜਾਓ

ਜਾਂ ਫਿਰ ਚੁੱਕ ਕੇ ਬੋਰੀ ਬਿਸਤਰਾ
ਹਰਿਆਣੇ ਵਿੱਚ ਵੜ ਜਾਓ

ਬਿੰਦਰ ਸਾਹਿਤ ਇਟਲੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਨ ਪਹਿਲਾਂ ਵਾਲੇ
Next articleਪੰਜਾਬ ਵਿੱਚ ਨਸ਼ੇ ਬੰਦ ਕਰਨ ਲਈ ਕੁਝ ਯੋਗ ਸੁਝਾਅ