ਦਿਨ ਵੋਟਾਂ ਦਾ ਹੈ ਨਜ਼ਦੀਕ ਆਇਆਂ,

(ਸਮਾਜ ਵੀਕਲੀ)

ਸੋਚੋ ਵੋਟਰੋ
ਹਰ ਪਾਰਟੀ ਨੇਤਾ ਨੇ ਸਰਗਰਮੀ ਵਧਾ ਦਿੱਤੀ।
ਵਿੱਚ ਸਪੀਕਰਾਂ ਦੇ ਵਿਕਾਸ ਕਾਰਜ਼ ਗਿਣਾਉਦੇ,
ਲਿਸਟ ਕਾਫ਼ੀ ਵੱਡੀ ਵਿਕਾਸ ਦੀ ਰਟਾ ਦਿੱਤੀ।
ਕਿੰਨੇ ਮੁਫ਼ਤ ਅਾਟਾ ਦਾਲ ਦੇ ਰਾਸ਼ਨ ਕਾਰਡ ਬਿਣਾਏ।
ਸੋਡੀ ਗਲੀ ਅਤੇ ਨਾਲੀ ਵੀ ਪੱਕੀ ਬਣਾ ਦਿੱਤੀ।
ਤਰਸਦੇ ਹੁੰਦੇ ਸੀ ਮਹਿਜ ਕੁਝ ਰੁਪਇਆਂ ਨੂੰ।
ਪੈਨਸ਼ਨ ਪੰਦਰਾਂ ਸੌ ਨੇ ਹੱਥਾਂ ‘ਚ ਫੜਾ ਦਿੱਤੀ।
ਪਝੱਤਰ ਸਾਲ ਹੋ ਗਏ ਸਾਨੂੰ ਬੇਵਕੂਫ ਬਣਦਿਆ ਨੂੰ,
ਕੁਝ ਮੁਲਕਾਂ ਨੇ ਚੰਨ ‘ਤੇ ਦੁਨੀਆਂ ਵਸਾ ਦਿੱਤੀ।
ਬੇਰੁਜ਼ਗਾਰੀ,ਨਸ਼ੇ ਚੰਦਰੇ ਨੇ ਜਵਾਨੀ ਨਾਸ਼ ਕੀਤੀ।
ਜਵਾਨੀ, ਮਾਰੂ ਨੀਤੀਆਂ ਨੇ ਮੁਲਕ ਬੇਗ਼ਾਨੇ ਭਜਾ ਦਿੱਤੀ। ਸੋਨੇ ਦੀ ਚਿੜੀ ਸੀ ਮੇਰਾ ਸੋਹਣਾ ਪੰਜਾਬ ਰੰਗਲਾ,
ਚਮਕ ਇਸ ਦੀ ਮਿੱਟੀ ‘ਚ ਹੈ ਮਿਲਾ ਦਿੱਤੀ।
ਗੋਡੇ ਲੱਗੇ ਜਾਂ ਕਿਸੇ ਦੇ ਗਿੱਟੇ ਲੱਗੇ,
ਗੁਰੇ ਮਹਿਲ ਨੇ ਗੱਲ ਸੱਚੀ ਸੁਣਾ ਦਿੱਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ
Next articleਸਮਰਪਣ