(ਸਮਾਜ ਵੀਕਲੀ)
ਬੇਟੀ ਕਿਉਂ ਹੈ, ਸਦਾ ਪਰਾਈ ?
ਮੈਨੂੰ ਗੱਲ ਦੀ, ਸਮਝ ਨਾ ਆਈ!
ਕਦੇ ਉੱਡਦੀ ਸੀ, ਤਿੱਤਲੀ ਬਣ ਕੇ।
ਕਦੇ ਉੱਡੀ ਤੂੰ, ਚਿੜੀਆ ਬਣ ਕੇ।
ਕਦੇ ਤੂੰ ਪੀਚੋ-ਬੱਕਰੀ ਖੇਡੇਂ,
ਕਦੇ ਤੂੰ ਲੁਕਣ-ਮਚਾਈ।
ਮੈਨੂੰ ਯਾਦ ਤੇਰੀ ਕਿਉਂ ਆਈ !
ਤੇਰਾ ਇੱਕ ਦੋ, ਪਲ ਦਾ ਗੇੜਾ।
ਚਾਨਣ ਹੁੰਦਾ, ਚਾਰ-ਚੁਫੇਰਾ।
ਇਹ ਘਰ ਤੇਰਾ, ਉਹ ਘਰ ਮੇਰਾ।
ਮੈਨੂੰ ਸਮਝ ਨਾ ਆਈ ?
ਬੇਟੀ ਕਿਉਂ ਹੈ ਸਦਾ ਪਰਾਈ !
ਜਨਮ ਦਿਨ ਤੈਨੂੰ, ਸਦਾ ਮੁਬਾਰਕ !
ਖ਼ੁਸ਼ੀਆਂ ਤੈਨੂੰ, ਜਨਮ ਜਨਮ ਤੱਕ!
ਖ਼ੁਸ਼ੀਆਂ ਖੇੜੇ, ਤੈਥੋਂ ਵਾਰਾਂ,
ਹਰ ਪਲ, ਰੀਝ ਲਗਾਈ।
ਮੈਨੂੰ ਯਾਦ ਤੇਰੀ, ਕਿਉਂ ਆਈ ?
ਬੇਟੀ ਕਿਉਂ ਹੈ , ਸਦਾ ਪਰਾਈ !
(ਜਸਪਾਲ ਜੱਸੀ)