ਸ਼ਾਹਕੋਟ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹਲਕਾ ਸ਼ਾਹਕੋਟ ਦੇ ਪੈਂਦੇ ਪਿੰਡ ਮਹਿਤਪੁਰ ਦੇ ਵਿੱਚ ਦਲਿਤਾਂ ਦੇ ਬੱਚਿਆਂ ਦੇ ਨਾਲ ਆਮ ਆਦਮੀ ਪਾਰਟੀ ਬਹੁਤ ਜਿਆਦੀ ਬੇਇਨਸਾਫੀ ਕਰ ਰਹੀ ਹੈ। ਅੱਜ ਤੋਂ ਕੁਝ ਮਹੀਨੇ ਪਹਿਲਾਂ ਦਲਤ ਸਮਾਜ ਦੀਆਂ ਦੋ ਮਾਸੂਮ ਬੱਚੀਆਂ ਨੂੰ ਹਲਕਾ ਇੰਚਾਰਜ ਨੇ ਆਪਣੇ ਸਕੂਲ ਦੇ ਵਿੱਚੋਂ ਕੱਢ ਕੇ ਉਹਨਾਂ ਦੀ ਪੜ੍ਹਾਈ ਖਰਾਬ ਕੀਤੀ ਅਤੇ ਹੁਣ ਦੋ ਦਲਤ ਪਰਿਵਾਰ ਦੇ ਮਾਸੂਮ ਭੈਣ ਭਰਾ ਉਨਾਂ ਦੇ ਘਰ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸੇਲ ਕਰਕੇ ਬੱਚਿਆਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ ਅਤੇ ਥਾਣਾ ਮਹਿਤਪੁਰ ਐਸਐਚਓ ਅਤੇ ਹਲਕਾ ਇੰਚਾਰਜ ਵਿਰੋਧੀ ਪਾਰਟੀ ਦੀ ਪੂਰੀ ਹਮਾਇਤ ਕਰਨ ਦੇ ਵਿੱਚ ਜੁਟੇ ਹੋਏ ਹਨ ਅੱਜ ਥਾਣਾ ਮਹਿਤਪੁਰ ਦੇ ਵਿੱਚ ਦਲਿਤ ਪਰਿਵਾਰ ਅਤੇ ਦਲਿਤ ਭਾਈਚਾਰੇ ਦੇ ਪ੍ਰਧਾਨ ਲੀਡਰ ਇਕੱਠੇ ਹੋਏ ਅਤੇ ਉਹਨਾਂ ਨੇ ਮਹਿਤਪੁਰ ਥਾਣੇ ਦੇ ਅੰਦਰ ਇੱਕ ਵੱਡਾ ਐਲਾਨ ਕੀਤਾ ਕਿ ਅਗਰ ਇਹਨਾਂ ਬੱਚਿਆਂ ਦੇ ਨਾਲ ਅਗਰ ਬੇਇਨਸਾਫੀ ਹੁੰਦੀ ਹੈ ਜਾਂ ਇਹਨਾਂ ਮਾਸੂਮ ਬੱਚਿਆਂ ਦੇ ਨਾਲ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਹਦਾ ਥਾਣਾ ਮਹਿਤਪੁਰ ਦਾ ਪੁਲਿਸ ਪ੍ਰਸ਼ਾਸਨ ਅਤੇ ਹਲਕਾਂ ਇੰਚਾਰਜ ਜਿੰਮੇਵਾਰ ਹੋਣਗੇ ਅਤੇ ਇਹ ਐਲਾਨ ਕਰਦੇ ਹੋਏ ਇੱਕ ਹੋਰ ਗੱਲ ਆਖੀ ਹੈ ਕਿ ਅਗਰ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਤਾਂ ਪੂਰਾ ਸਮੂਹ ਦਲਿਤ ਸਮਾਜ ਇੱਕ ਮੁੱਠ ਹੋ ਕੇ ਥਾਣਾ ਮਹਿਤਪੁਰ ਦੇ ਮੋਹਰੇ ਇੱਕ ਵੱਡਾ ਧਰਨਾ ਲਗਾਵੇਗਾ ਧੰਨਵਾਦ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


