ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਡੇਰਾ ਰਾਏਪੁਰ ਰਸੂਲਪਰ ਨਤਮਸਤਕ ਹੋਏ ਤੇ ਸੰਤਾਂ ਨਾਲ ਵੀ ਮੁਲਾਕਾਤ ਕੀਤੀ । (1) ਪਿੰਡ ਧਲੇਤਾ ਗੁਰੂ ਘਰ ਦੀਆਂ ਕੰਧਾਂ ਢਾਹੁਣ ਦਾ ਮਾਮਲਾ, (2)ਹੁਸ਼ਿਆਰਪੁਰ ਤੇ ਪਿੰਡ ਚਾਂਗ ਬਸੋਆ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦਾ ਮਾਮਲਾ(3) ਜਲੰਧਰ ਵਿੱਚ ਗੁਰੂ ਘਰ ਨੂੰ ਮੁਹੱਲਾ ਕਲੀਨਿਕ ਬਨਾਉਣ ਦੀ ਕੋਸ਼ਿਸ਼ (4) ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਖੁੱਲੇ ਸ਼ਰਾਬ ਦੇ ਠੇਕੇ ਅਤੇ ਨਜਾਇਜ਼ ਬ੍ਰਾਂਚਾਂ ਨੂੰ ਬੰਦ ਕਰਾਉਣ ਸਬੰਧੀ (5) ਆਪ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਹੋਰ ਧੱਕੇਸ਼ਾਹੀਆ ਦੇ ਮਾਮਲੇ ਸਾਂਝੇ ਕੀਤੇ। ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਬਲਵਿੰਦਰ ਕੁਮਾਰ ਪਾਰਟੀ ਦੇ ਸਟੇਟ ਸੈਕਟਰੀ ਇੰਜੀ ਜਸਵੰਤ ਰਾਏ ਜੀ ਅਤੇ ਬੀਬੀ ਸੰਤੋਸ਼ ਜੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



