
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਸਾਡੇ ਭਾਰਤ ਮਹਾਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਨਵੀਆਂ ਤੋਂ ਨਵੀਆਂ ਗੱਲਾਂ ਬਾਤਾਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨਾਂ ਨੂੰ ਸੁਣ ਤੇ ਦੇਖ ਕੇ ਦੰਗ ਰਹਿ ਜਾਈਦਾ ਹੈ ਅਜਿਹਾ ਹੀ ਮਾਮਾਲਾ ਸੰਗਰੂਰ ਸ਼ਹਿਰ ਦੇ ਕਾਲੀ ਮਾਤਾ ਮੰਦਿਰ ਵਿੱਚ ਲੱਗੇ ਕੈਂਪ ਵਿੱਚ ਦੇਖਣ ਨੂੰ ਮਿਲਿਆ। ਸਿਰ ਦਾ ਗੰਜਾਪਨ ਦੂਰ ਕਰਨ ਦੇ ਚੱਕਰ ਵਿੱਚ ਤੇਲ ਦੀ ਮਾਲਸ਼ ਕਰਵਾਉਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋਣ ਦੇ ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਗੰਜਾਪਨ ਦੂਰ ਕਰਨ ਵਾਲਿਆਂ ਦੇ ਸਿਰ ਉੱਤੇ ਤੇਲ ਦੀ ਮਾਲਿਸ਼ ਕਰਨ ਸਮੇਂ ਤੁਰੰਤ ਹੀ ਕਈ ਵਿਅਕਤੀਆਂ ਨੂੰ ਅੱਖਾਂ ਵਿੱਚ ਜਲਣ ਤੇਜ ਦਰਦ ਪਾਣੀ ਨਿਕਲਣ ਖੁਜਲੀ ਤੇ ਝੌਲਾਪਣ ਦੇਖਣ ਦੀ ਸਮੱਸਿਆ ਸਾਹਮਣੇ ਆਈ। ਉਥੋਂ ਦੇ ਸਿਵਲ ਹਸਪਤਾਲ ਦੇ ਵਾਰਡ ਵਿੱਚ ਅੱਖਾਂ ਦੀ ਸਮੱਸਿਆ ਨਾਲ ਪਰੇਸ਼ਾਨ ਮਰੀਜ਼ਾਂ ਦੀ ਗਿਣਤੀ ਕੱਲ ਨਾਲੋਂ ਅੱਜ ਹੋਰ ਵੱਧ ਗਈ ਹੈ। ਇਸ ਹਸਪਤਾਲ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੈਨਾਤ ਕੀਤੇ ਗਏ ਤਾਂ ਜੋ ਮਰੀਜ਼ਾਂ ਨੂੰ ਤੁਰੰਤ ਹੀ ਸੰਭਾਲਿਆ ਜਾ ਸਕੇ। ਸਿਵਲ ਸਰਜਨ ਡਾਕਟਰ ਸੰਜੇ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਸ਼ਹਿਰ ਵਿੱਚ ਗੰਜਾਪਨ ਨੂੰ ਦੂਰ ਕਰਨ ਲਈ ਦਵਾਈ ਲਗਾਉਣ ਦਾ ਝਾਂਸਾ ਦੇ ਕੇ ਕਿਸੇ ਨੇ ਕੈਂਪ ਲਗਾਇਆ ਅਤੇ ਇਸ ਦਵਾਈ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਹੋਰ ਕੁਝ ਹੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਇਹ ਜੋ ਕੈਂਪ ਲਗਾਇਆ ਸੀ ਸਿਹਤ ਵਿਭਾਗ ਤੋਂ ਇਸ ਦੀ ਕੋਈ ਇਜਾਜ਼ਤ ਨਹੀਂ ਲਈ ਗਈ ਹਾਲਾਂਕਿ ਅੱਖਾਂ ਦੀ ਜਾਂਚ ਲੈਂਜ ਪਾਉਣ ਖੂਨਦਾਨ ਦੇ ਕੈਂਪ ਲੱਗਦੇ ਹਨ ਉਹਨਾਂ ਦੀ ਸਿਹਤ ਵਿਭਾਗ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਸਿਹਤ ਵਿਭਾਗ ਨੂੰ ਪਹਿਲਾਂ ਇਸ ਕੈਂਪ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਦੋਂ ਮਰੀਜ਼ ਧੜਾ ਧੜ ਆਉਣੇ ਸ਼ੁਰੂ ਹੋਏ ਤਾਂ ਪਤਾ ਲੱਗਾ। ਇਸ ਵੇਲੇ ਮਰੀਜ਼ਾਂ ਦੀ ਗਿਣਤੀ 65 ਦੇ ਲਗਭਗ ਹੋ ਚੁੱਕੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਪਹੁੰਚੇ ਡੀਐਸਪੀ ਸੰਜੀਵ ਸਿੰਗਲਾ ਦਾ ਕਹਿਣਾ ਸੀ ਕਿ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।