ਜ਼ਿਲਾ ਪੱਧਰੀ ਕਲਾ ਉਤਸਵ ਮੁਕਾਬਲਿਆਂ ’ਚ ਸੱਭਿਆਚਾਰਕ ਪੇਸ਼ਕਾਰੀ ਨੇ ਕਰਾਈ ਬੱਲੇ-ਬੱਲੇ

ਜੇਤੂ ਵਿਦਿਅਰਥੀਆਂ ਨੂੰ ਉਪ ਜ਼ਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੇ ਕੀਤਾ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਵਿਦਿਆਰਥੀਆਂ ’ਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੱਧਰੀ ਕਲਾ ਉਤਸਵ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਵਿਖੇ ਜ਼ਿਲਾ ਸਿੱਖਿਆ ਅਫਸਰ (ਸ) ਹਰਭਗਵੰਤ ਸਿੰਘ ਦੇ ਦਿਸਾ ਨਿਰਦੇਸਾਂ ਹੇਠ ਆਯੋਜਿਤ ਕੀਤੇ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ ਜ਼ਿਲਾ ਸਿੱਖਿਆ ਅਫਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਆਪਣੇ ਪੁਰਾਤਨ ਸੱਭਿਆਚਾਰ ਬਾਰੇ ਜਾਣ ਕਰਵਾਉਣ ’ਚ ਸਫਲ ਰਿਹਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਜਿੱਥੇ ਨੈਤਿਕ ਕਦਰਾਂ ਕੀਮਤਾਂ ਤੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੱਤਾ ਉੱਥੇ ਹੀ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣ ਕੇ ਗਿਆਨ ਵਿਗਿਆਨ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।

ਉਨ੍ਹਾਂ ਬੱਚਿਆਂ ਨੂੰ ਤਿਆਰ ਕਰਨ ਵਾਲੇ ਅਧਿਆਪਕਾਂ ਤੇ ਪਾਰਦਰਸੀ ਜਜਮੈਂਟ ਕਰਨ ਵਾਲੇ ਅਧਿਆਪਕਾਂ ਨੂੰ ਵੀ ਕਲਾ ਉਤਸਵ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਸਮਾਗਮ ਦੇ ਆਯੋਜਨ ਦੇ ਸੁਚਾਰੂ ਪ੍ਰਬੰਧਾਂ ਲਈ ਪਿ੍ਰੰਸੀਪਲ ਅਮਰੀਕ ਸਿੰਘ ਦੀ ਕਾਰਜ ਕੁਸ਼ਲਤਾ ਦੀ ਸ਼ਲਾਘਾ ਕੀਤੀ। ਮੁੱਖ-ਮਹਿਮਾਨ ਦੇ ਨਾਲ ਨਾਲ ਜ਼ਿਲਾ ਕਪੂਰਥਲਾ ਦੇ ਆਏ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਪਿ੍ਰੰਸੀਪਲ ਅਮਰੀਕ ਸਿੰਘ ਨੇ ਵਿਦਿਆਰਥੀਆਂ ਵਲੋਂ ਵੱਖ-ਵੱਖ ਈਵੈਂਟਸ ’ਚ ਦਿਖਾਈ ਪ੍ਰਤਿਭਾ ਦੀ ਸਲਾਘਾ ਕੀਤੀ।ਜ਼ਿਲਾ ਕੋਆਰਡੀਨੇਟਰ ਐਕਟੀਵਿਟੀਜ ਸੁਨੀਲ ਬਜਾਜ ਤੇ ਜਗਦੀਪ ਸਿੰਘ ਜੰਮੂ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਕਰਵਾਏ ਦੱਸ ਈਵੈਂਟਸ ਦੇ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ 62 ਵਿਦਿਆਰਥੀ ਇਸ ਜ਼ਿਲਾ ਪੱਧਰੀ ਕਲਾ ਉਤਸਵ ਮੁਕਾਬਲੇ ’ਚ ਭਾਗ ਲੈ ਰਹੇ ਹਨ ਤੇ ਹਰ ਈਵੈਂਟ ’ਚ ਪਹਿਲਾਂ ਸਥਾਨ ਪ੍ਰਾਪਤ ਵਿਦਿਆਰਥੀ ਅੰਮਿ੍ਰਤਸਰ ਵਿਖੇ ਹੋ ਰਹੇ ਜੋਨਲ ਕਲਾ ਉਤਸਵ ਮੁਕਾਬਲਿਆਂ ’ਚ ਭਾਗ ਲਵੇਗਾ।

ਮੁੱਖ ਮਹਿਮਾਨ ਉਪ ਜ਼ਿਲਾ ਸਿੱਖਿਆ ਅਫਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨੇ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਤੇ ਸਰਟੀਫਿਕੇਟ ਵੰਡੇ ਤੇ ਸਕੂਲ ਦੀ ਬਿਹਤਰੀ ਲਈ ਸਦਾ ਯਤਨਸੀਲ ਵਿਵੇਕ ਆਨੰਦ ਸਾਇੰਸ ਮਾਸਟਰ ਤੇ ਲੈਕਚਰਾਰ ਬਲਦੇਵ ਸਿੰਘ ਨੂੰ ਵੀ ਸਨਮਾਨਿਤ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਜਜਮੈਂਟ ਡਿਊਟੀ ਜਗਜੀਤ ਸਿੰਘ ਡੀ.ਐੱਮ. ਪੰਜਾਬੀ, ਲੈਕਚਰਾਰ ਰੇਨੂੰ ਦਿਆਲਪੁਰ, ਕਮਲਜੀਤ ਸਿੰਘ ਪੰਜਾਬੀ ਮਾਸਟਰ ਕਿਸਨਸਿੰਘ ਵਾਲਾ, ਹਰਨਿੰਦਰਜੀਤ ਕੌਰ, ਗੁਰਵਿੰਦਰ ਕੌਰ ਅਲਾਉਦੀਪੁਰ, ਅਵਤਾਰ ਸਿੰਘ ਈਸਰਵਾਲ, ਸੁਰਜੀਤ ਕੌਰ ਪੰਜਾਬੀ ਮਿਸਟ੍ਰੈਸ ਜਾਰਜਪੁਰ, ਕੁਸਲ ਕੁਮਾਰ ਪੰਜਾਬੀ ਮਾਸਟਰ ਜਾਤੀਕੇ, ਮੋਹਨ ਲਾਲ ਏ.ਸੀ.ਟੀ. ਜੱਬੋਵਾਲ, ਨਿਰਮਲ ਸਿੰਘ ਏ.ਸੀ.ਟੀ. ਢੱਪਈ, ਸੁਸਮਾ ਸ਼ਰਮਾ ਅੰਗਰੇਜੀ ਮਿਸਟ੍ਰੈਸ ਮਹਿਤਾਬਗੜ੍ਹ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਦੇ ਸਫਲ ਆਯੋਜਨ ’ਚ ਵਿਸੇਸ ਤੌਰ ‘ਤੇ ਸੁਖਵਿੰਦਰ ਸਿੰਘ ਡੀ.ਐੱਮ. ਸਪੋਰਟਸ, ਲੈਕਚਰਾਰ ਵਿਕਾਸ ਭੰਬੀ,ਰਾਜਵਿੰਦਰ ਕੌਰ ਬੂੜੇਵਾਲ, ਵਿਵੇਕ ਆਨੰਦ, ਸੱਤ ਪਾਲ ਤੇ ਸਮੂਹ ਸਟਾਫ ਨੇ ਭਰਪੂਰ ਸਹਿਯੋਗ ਦਿੱਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਵਾਈ ਨੇ ਅੱਗ ਲਗਾ ਕੇ ਸੱਸ ਸਹੁਰਾ, ਪਤਨੀ ਤੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਜਲਾ ਕੇ ਮਾਰਿਆ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ