(ਸਮਾਜ ਵੀਕਲੀ)
ਪਾਪੀ ਜ਼ੁਲਮ ਕਮਾਵੇ
,ਤੱਤੀ ਤਵੀ ਨੂੰ ਗ਼ਰੂਰ,
ਬੈਠੇ ਫੇਰ ਵੀ ਅਡੋਲ,
ਮੇਰੇ ਸ਼ਹਿਨਸ਼ਾਹ ਹਜ਼ੂਰ,
ਵੇਖ-ਵੇਖ ਕੇ ਜਲਾਦਾਂ-2
ਦੇ ਵੀ ਦਿਲ ਡਰਦੇ।
ਤੇਰਾ ਕੀਆ ਮੀਠਾ ਲਾਗੈ,
ਸੀ ਰਹੇ ਜਾਪ ਕਰਦੇ।
ਉਹ ਸ਼ਾਂਤੀ ਦੇ ਪੁੰਜ,
ਸਿਰਤਾਜ ਨੇ ਸ਼ਹੀਦਾਂ ਦੇ,
ਮੇਰੇ ਤਰਸਦੇ ਨੈਣ,
ਬੱਸ ਓਸ ਦੀਆਂ ਦੀਦਾਂ ਦੇ ,
ਤਪੇ ਸੀਨਿਆਂ ਚ ਅੱਗ ਨੂੰ,
ਜੋ ਠੰਢਾ ਕਰਦੇ,
ਤੇਰਾ ਕੀਆ ਮੀਠਾ ਲਾਗੈ,
ਸੀ ਰਹੇ ਜਾਪ ਕਰਦੇ
ਰਣਬੀਰ ਸਿੰਘ /ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly