ਕਾਂ ਤੇ ਚਿੜੀ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਆਓ ਬੱਚਿਓ ਗੱਲ ਸਮਝਾਵਾਂ,
ਚਿੜੀ ਤੇ ਕਾਂ ਦੀ ਬਾਤ ਸੁਣਾਵਾਂ ,
ਚਿੜੀ ਸੀ ਭੋਲੀ ਤੇ ਕਾਂ ਸਿਆਣਾ,
ਚਿੜੀ ਨੂੰ ਲੱਭਾ ਕਣਕ ਦਾ ਦਾਣਾ,
ਚਿੜੀ ਆਖਿਆ ਸੁਣ ਭਾਈ ਕਾਂਵਾਂ,
ਆਜਾ ਖੇਤੀ ਕਰਨ ਸਿਖਾਵਾਂ,
ਕਾਂ ਕਹਿੰਦਾ ਤੂੰ ਚੱਲ ਮੈਂ ਆਵਾਂ
ਥੋੜ੍ਹਾ ਤਾਜ਼ਾ ਦਮ ਹੋ ਆਵਾਂ
ਚਿੜੀ ਕਿਹਾ ਮੈਂ ਚਤੁਰ ਕਹਾਵਾਂ
ਹੁਣ ਤੇਰੇ ਝਾਂਸੇ ਆਵਾਂ ,
ਬੇਈਮਾਨਾਂ ਤੈਥੋਂ ਸਦਕੇ ਜਾਵਾਂ,
ਤੇਰੇ ਨਾਲ਼ ਕੋਈ ਸਾਂਝ ਨਾ ਪਾਵਾਂ,
ਆਪਣੀ ਖੇਤੀ ਆਪ ਪੁਗਾਵਾਂ
ਦੱਬ ਕੇ ਵਾਹਵਾਂ ਰੱਜ ਕੇ ਖਾਵਾਂ,
ਕਾਂ ਕਹਿੰਦਾ ਹੱਥ ਕੰਨੀਂ ਲਾਵਾਂ,
ਹੁਣ ਕਦੇ ਮੈਂ ਦਿਲ ਦੁਖਾਵਾਂ
ਵੱਡ ਵਡੇਰਿਆਂ ਕੀਤੀ ਜਿਹੜੀ
ਪ੍ਰਿੰਸ ਉਹ ਗਲਤੀ ਨਾ ਦੁਹਰਵਾਂ
ਮਿਹਨਤ ਦਾ ਫ਼ਲ ਮਿੱਠਾ ਹੋਵੇ
ਇਹੋ ਸਭ ਨੂੰ ਗੱਲ ਸਮਝਾਵਾਂ,

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
9872299613

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸ ਬਾਰ ਵੈਸਾਖੀ ਤੇ
Next articleਸ੍ਰੀ ਅਨੰਦਪੁਰ ਸਾਹਿਬ