ਕਲਮ ਦੀ ਕਾਰਸਤਾਨੀ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

ਅੜਿਅ ਤੇਰੇ ਕਰਕੇ ਹੀ ਅੱਜ ਕਲਮ ਮੇਰੀ ਹੈ ਚਲਦੀ ,
ਹਜ਼ਾਰਾਂ ਰੰਗ ਜਿੰਦਗੀ ਦੇ ਕਾਗਜ਼ਾਂ ਦੇ ਉੱਤੇ ਹੈ ਮਲਦੀ ,

ਗ਼ਮਾਂ ਦੀ ਰਾਤ ਲੈ ਆਉਂਦੀ ਤੈਨੂੰ ਖਿੱਚ ਕੇ ਹੈ ਮੇਰੇ ਕੋਲ,
ਕੋਸੇ- ਕੋਸੇ ਹੰਝੂਆਂ ਨੂੰ ਕੇਰ ਕੇ ਦਾਲ ਸਾਡੀ ਹੈ ਗਲਦੀ ,

ਯਾਦਾਂ ਦੀ ਮਿੱਟੀ ਗੋ ਕੇ ਇਕ ਹੋ ਜਾਦੀਆਂ ਨੇ ਦੋ ਰੂਹਾਂ,
ਚੰਨ ਚਾਨਣੀ ਰਾਤ ਵਿਚ ਜਵਾਨ ਮੁਹੱਬਤ ਹੈ ਪਲਦੀ ,

ਤੂੰ ਦੂਰ ਨਹੀ ਹੁਣ ਮੈਥੋਂ ਤੇਰਾ ਅਹਿਸਾਸ ਹੀ ਹੈ ਕਾਫੀ ,
ਸਾਹਾਂ ਤੇਰਿਆਂ ਦੀ ਮਹਿਕ ਚ ਉਮਰ ਮੇਰੀ ਹੈ ਢਲਦੀ ,

ਨਕਸ਼ਾ ਅਤੀਤ ਦਾ ਵਾਹ ਕੇ ਕਦੇ ਹੱਸਦੀ ਤੇ ਕਦੇ ਰੌਂਦੀ ,
ਦਰਦ ਵਿਛੋੜੇ ਦਾ ਹਾਲ ਲਿਖ ਕੇ ਖਤ ਤੈਨੂੰ ਹੈ ਘੱਲਦੀ ,

ਪਿਆਰ ਦਾ ਪੰਛੀ ਸੈਣੀ ਦਿਲ ਦੇ ਵਾੜੇ ਹਿਕ ਲਿਆਂਦੀ ,
ਕਲਮ ਦੀ ਕਾਰਸਤਾਨੀ ਡੰਗ ਮਾਰਨ ਤੋਂ ਨਾ ਹੈ ਟਲਦੀ ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਦਗ਼ਦਾ ਸੂਰਜ