HOME ਅਣੂ (ਮਿੰਨੀ ਪੱਤ੍ਰਿਕਾ) ਦਾ ‘ਪਰਵਾਸ’ ਵਿਸ਼ੇਸ਼ ਅੰਕ ਲੋਕ ਅਰਪਣ

ਅਣੂ (ਮਿੰਨੀ ਪੱਤ੍ਰਿਕਾ) ਦਾ ‘ਪਰਵਾਸ’ ਵਿਸ਼ੇਸ਼ ਅੰਕ ਲੋਕ ਅਰਪਣ

5
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅਣੂ ਦੀ ਪ੍ਰਕਾਸ਼ਨਾ ਦੇ 54ਵੇਂ ਵਰ੍ਹੇ ਦਾ ‘ਪਰਵਾਸ’ ਨਾਲ ਸੰਬੰਧਿਤ ਵਿਸ਼ੇਸ਼ ਮਿੰਨੀ ਕਹਾਣੀ ਅੰਕ ਦਸੰਬਰ 2025 ਗੁਰੂ ਨਾਨਕ ਖਾਲਸਾ ਕਾਲਜ (ਵੋਮਿਨ) ਮਾਡਲ ਟਾਊਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ।ਪੱਤ੍ਰਿਕਾ ਦੀ ਰਿਲੀਜ਼ ਰਸਮ ਪ੍ਰਿੰਸੀਪਲ ਸ਼੍ਰੀਮਤੀ ਮਨੀਤਾ ਕਾਹਲੋਂ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਸਿੰਘ ਪੰਧੇਰ, ਪ੍ਰੋਫੈਸਰ ਸਾਹਿਬਾਨ, ਸੁਰਿੰਦਰ ਕੈਲੇ ਅਤੇ ਸਾਹਿਤ ਪ੍ਰੇਮੀ ਵਿਦਿਆਰਥਣਾਂ ਨੇ ਨਿਭਾਈ। ਅਣੂ ਦੇ ਇਸ ਵਿਸ਼ੇਸ਼ ਅੰਕ ਨੂੰ ਰਿਲੀਜ਼ ਕਰਨ ਲਈ ਸਾਡੇ ਕਾਲਜ ਨੂੰ ਮਾਣ ਬਖ਼ਸ਼ਣ ਲਈ ਅਸੀਂ ਸੰਪਾਦਕ ਸ਼੍ਰੀ ਸੁਰਿੰਦਰ ਕੈਲੇ ਦੇ ਧੰਨਵਾਦੀ ਹਾਂ। ਅਣੂ ਦਾ ਹਰ ਅੰਕ ਵਿਦਿਆਰਥੀਆਂ ਲਈ ਖਾਸ ਤੌਰ ਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਹੁੰਦਾ ਹੈ। ਇਹ ਸ਼ਬਦ ਪ੍ਰਿੰਸੀਪਲ ਸ਼੍ਰੀਮਤੀ ਮਨੀਤਾ ਕਾਹਲੋਂ ਨੇ ਕਹੇ। ਡਾ: ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਣੂ ਦਾ ਇਹ ਅੰਕ ਸਮਕਾਲ ਦਾ ਉੱਭਰਵਾਂ ਵਿਸ਼ਾ ਹੈ ਜਿਸਦੀਆਂ ਵਿਭਿੰਨ ਪਰਤਾਂ ਹਨ।ਉਹ ਨੌਜਵਾਨ ਜੋ ਪਰਵਾਸ ਕਰਨਾ ਚਾਹੁੰਦੇ ਹਨ, ਇਸ ਦੀਆਂ ਕਹਾਣੀਆਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਪਰਵਾਸ ਦੇ ਚੰਗੇ ਮੰਦੇ ਪੱਖ ਤੋਂ ਜਾਣੂ ਹੋ ਸਕਦੇ ਹਨ। ਸੁਰਿੰਦਰ ਕੈਲੇ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਰਿਲੀਜ਼ ਸਮਾਗਮ ਦੀ ਇੱਕ ਖਾਸ ਵਿਸ਼ੇਸ਼ਤਾ ਵਿਦਿਆਰਥਣਾਂ ਦਾ ਸ਼ਾਮਿਲ ਹੋਣਾ ਹੈ, ਜੋ ਉਨ੍ਹਾਂ ਦੀ ਸਾਹਿਤ ਪ੍ਰਤੀ ਰੁਚੀ ਦਾ ਸਬੂਤ ਹੈ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨੌਜਵਾਨ ਵਰਗ ਨੂੰ ਸਾਹਿਤ ਰਾਹੀਂ ਵਧੀਆ ਨਾਗਰਿਕ ਬਣਨ ਵਿੱਚ ਅਗਵਾਈ ਮਿਲੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articlePunjab Police committed to maintain law & order, harmony and peace across state: DIG Satinder Singh
Next articleTHE FOOD ADDICTION