ਦੇਸ਼ ’ਚ ਪੈਟਰੋਲ ਵਾਂਗ ਆਕਸੀਜਨ ਦਾ 2-3 ਹਫ਼ਤਿਆਂ ਦਾ ਵਾਧੂ ਭੰਡਾਰ ਹੋਵੇ: ਐੱਨਟੀਐੱਫ ਨੇ ਸੁਪਰੀਮ ਕੋਰਟ ਨੂੰ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਕਸੀਜਨ ਦੀ ਅਲਾਟਮੈਂਟ ਲਈ ਪ੍ਰਣਾਲੀ ਵਿਕਸਤ ਕਰਨ ਵਾਸਤੇ ਬਣਾਈ ਗਈ ਮੈਡੀਕਲ ਮਾਹਿਰਾਂ ਦੀ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਨੇ ਸੁਝਾਅ ਦਿੱਤਾ ਹੈ ਕਿ ਦੇਸ਼ ਨੂੰ ਪੈਟਰੋਲੀਅਮ ਪਦਾਰਥਾਂ ਵਾਂਗ ਆਕਸੀਜਨ ਗੈਸ ਦਾ ਵਾਧੂ ਭੰਡਾਰ ਰੱਖਣਾ ਚਾਹੀਦਾ ਹੈ, ਜਿਹੜਾ ਦੋ-ਤਿੰਨ ਹਫਤਿਆਂ ਦਾ ਹੋਵੇ। 12 ਮੈਂਬਰੀ ਐੱਨਟੀਐੱਫ ਨੇ ਇਹ ਵੀ ਕਿਹਾ ਕਿ ਐਮਰਜੰਸੀ ਨਾਲ ਨਜਿੱਠਣ ਲਈ ਸਾਰੇ ਹਸਪਤਾਲਾਂ ਕੋਲ ਆਕਸੀਜਨ ਦਾ ਵਾਧੂ ਸਟਾਕ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸੀਨੀਅਰ ਕਰਮਚਾਰੀਆਂ ਦੀ ਆਕਸੀਜਨ ਨਿਗਰਾਨੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਪੰਜਾਬ ’ਚ ਸਰਕਾਰੀ ਡਾਕਟਰ ਹੜਤਾਲ ’ਤੇ, ਮਰੀਜ਼ ਬੇਹਾਲ
Next articleਦੁਨੀਆ ’ਚ ਪਿਛਲੇ ਸਾਲ 27.5 ਕਰੋੜ ਲੋਕਾਂ ਨੇ ਨਸ਼ੀਲੇ ਪਦਾਰਥ ਵਰਤੇ, ਕਰੋਨਾ ਕਾਰਨ ਭੰਗ ਦੀ ਵਰਤੋਂ ਵਧੀ: ਸੰਯੁਕਤ ਰਾਸ਼ਟਰ