ਕੁੰਜਾਂ ਦੀਆਂ ਡਾਰਾਂ

ਦੀਪ ਸੈਂਪਲਾਂ

(ਸਮਾਜ ਵੀਕਲੀ)

ਨੀ ਜਦ ਬਣ ਠਣ ਕੇ ਤੂੰ ਨਿਕਲ਼ੇਂ ਨਾਲ ਸਹੇਲੀਆਂ ਦੇ
ਇੰਝ ਜਾਪੇ ਨਿਕਲੀਆਂ ਜਿਉਂ ਕੂੰਜਾਂ ਦੀਆਂ ਡਾਰਾਂ।

ਨੀ ਤੈਨੂੰ ਦੀਪ ਸੈਂਪਲਾਂ ਹਰ ਸਾਹ ਨਾਲ ਧਿਆਉਂਦਾ ਏ
ਉਂਝ ਤਾਂ ਤੇਰੇ ਪਿਛੇ ਫਿਰਦੇ ਕਈ ਹਜ਼ਾਰਾਂ।

ਸੂਰਜ ਰੂਪ ਤੇਰੇ ਦੇ ਦਰਸ਼ਣ ਕਰਕੇ ਚੜ੍ਹਦਾ ਏ
ਰੌਸ਼ਨ ਹੁੰਦੀਆਂ ਤੈਨੂੰ ਵੇਖ ਮਸਤ ਬਹਾਰਾਂ।

ਕੋਮਲ ਕਲੀਆਂ ਤੇਰਾ ਸੰਗ ਕਰਨ ਦੀਆਂ ਇੱਛਕ ਨੇ
ਤੇ ਭੌਰ ਰਸ ਚੱਖਣ ਲਈ ਆਉਂਦੇ ਬੰਨ ਕਤਾਰਾਂ।

ਗੋਰੀ ਗਰਦਨ ਜਿੱਦਾਂ ਭਰੀ ਸੁਰਾਹੀ ਕੱਚ ਏ
ਅੱਖਾਂ ਜਿਉਂ ਕਮਾਣੀ ਦੀਆਂ ਬਣੀਆਂ ਤੇਜ਼ ਕਟਾਰਾਂ।

ਕੁਦਰਤ ਕਰੇ ਸਲਾਮਾਂ “ਜੱਸ”ਤੇਰੇ ਪਹਿਰਾਵੇ ਨੂੰ
ਤੇਰੀਆਂ ਰੀਸਾਂ ਕਰਦੀਆਂ ਵੇਖ ਲਹੌਰੀ ਨਾਰਾਂ।

ਤੇਰੀ ਭਰੀ ਨਸ਼ੇ ਨਾਲ ਤੋਰ ਵੇਖਕੇ ਹਿਰਨੀ ਜਹੀ
ਹੱਥਾਂ ਵਿੱਚ ਲਗਾਮਾਂ ਘੁੱਟੀਆਂ ਘੋੜ ਸਵਾਰਾਂ।

ਵੰਗਾਂ ਤੇਰੀਆਂ ਕਰਨ ਕਲੋਲਾਂ ਮਿਰਗ-ਤ੍ਰਿਸਨਾਂ ਨੂੰ
ਤੇਰੀਆਂ ਮੁੰਦੀਆਂ ਲੱਗਣ ਜਿਉਂ ਬਿਜਲੀ ਦੀਆਂ ਤਾਰਾਂ।

ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਡਾ. ਹਮਦਰਦ ਵਲੋਂ ‘ਜੰਗ-ਏ-ਆਜ਼ਾਦੀ’ ਦੇ ਅਹੁਦਿਆਂ ਤੋਂ ਅਸਤੀਫਾ