ਉਸਾਰੀ ਕਿਰਤੀਆਂ ਨੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ ਐਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨਾਲ ਕੀਤੀ ਮੁਲਾਕਾਤ 

ਫਿਲੌਰ, ਅੱਪਰਾ (ਜੱਸੀ)-ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਦੇ ਆਨ-ਲਾਈਨ ਪੋਰਟਲ ਵਿੱਚ ਵੱਡੀਆਂ ਖਾਮੀਆਂ ਹੋਣ ਕਾਰਨ ਉਸਾਰੀ ਕਿਰਤੀਆਂ ਅਤੇ ਬੋਰਡ ਦੇ ਮੁਲਾਜ਼ਮਾਂ ਨੂੰ ਅਨੇਕਾਂ ਮੁਸ਼ਕਲਾਂ ਦਰਪੇਸ਼ ਹਨ। ਉਸਾਰੀ ਕਿਰਤੀਆਂ ਦੇ ਲੇਬਰ ਕਾਰਡ ਨਵਿਆਉਣ (ਰਿਨਿਊ) ਦਾ ਕੰਮ ਇਕ ਤਰ੍ਹਾਂ ਰੁਕ ਗਿਆ ਹੈ। ਕਿਓਂਕਿ ਲਾਭਪਾਤਰੀਆਂ ਵਲੋ ਲੋੜੀਂਦੇ ਦਸਤਾਵੇਜ਼ ਲਗਾ ਕੇ ਆਪਣੇ ਲੇਬਰ ਕਾਰਡ ਨਵਿਆਉਣ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕਰਨ ਉਪਰੰਤ ਉਨ੍ਹਾਂ ਦਾ ‘ਸਟੇਟਸ’ ਲਗਾਤਾਰ ‘ਪੇਡਿੰਗ’ ਆ ਰਿਹਾ ਹੈ। ਭਾਵੇਂ ਕਿ ਲੇਬਰ ਇਨਫੋਰਸਮੈਂਟ ਅਫਸਰਾਂ ਅਤੇ ਬੋਰਡ ਦੇ ਮੁਲਾਜ਼ਮਾਂ ਵਲੋਂ ਇਸ ਸਬੰਧੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਲਗਾਤਾਰ ਨੋਟ ਕਰਵਾਇਆ ਜਾ ਰਿਹਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਰਜਿਸਟ੍ਰੇਸ਼ਨ ਰਿਨਿਊ ਨਾ ਹੋ ਸਕਣ ਕਾਰਨ ਉਸਾਰੀ ਕਿਰਤੀਆਂ ਦੀਆਂ ਭਲਾਈ ਸਕੀਮਾਂ ਵੀ ਅਪਲਾਈ ਨਹੀਂ ਹੋ ਸਕਦੀਆਂ। ਲੇਬਰ ਕਾਰਡ ਰਿਨਿਊ ਨਾ ਹੋਣ ਕਾਰਨ ਨਿਰਾਸ਼ਾ ਵਿੱਚ ਡੁੱਬੇ 4 ਦਰਜਨ ਤੋਂ ਵੱਧ ਉਸਾਰੀ ਕਿਰਤੀਆਂ ਨੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਅਤੇ ਮੁਲਾਜ਼ਮ ਅਤੇ ਸਮਾਜਿਕ ਜੱਥੇਬੰਦੀਆਂ ਦੀ ਸੂਬਾਈ ਜੁਆਇੰਟ ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਬਲਦੇਵ ਭਾਰਤੀ ਸਟੇਟ ਅਵਾਰਡੀ ਨਾਲ ਮੁਲਾਕਾਤ ਕਰਕੇ ਆਪਣੀ ਹੋ ਰਹੀ ਖੱਜਲ ਖੁਆਰੀ ਅਤੇ ਆਰਥਿਕ ਨੁਕਸਾਨ ਬਾਰੇ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਸਾਂਝੀ ਕੀਤੀ। ਉਨ੍ਹਾਂ ਪੁਰਜੋਰ ਮੰਗ ਕੀਤੀ ਕਿ ਉਸਾਰੀ ਕਿਰਤੀਆਂ ਵਲੋਂ ਨਵਿਆਉਣ ਲਈ ਅਪਲਾਈ ਹੋ ਰਹੇ ਲੇਬਰ ਕਾਰਡਾਂ ਨੂੰ ਤੁਰੰਤ ਰਿਨਿਊ ਕੀਤਾ ਜਾਵੇ ਅਤੇ ਉਨ੍ਹਾਂ ਦੇ ਹੋ ਰਹੇ ਆਰਥਿਕ ਨੁਕਸਾਨ ਅਤੇ ਖੱਜਲ ਖੁਆਰੀ ਨੂੰ ਰੋਕਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਿੰਡਾਂ ਚ ਜਾਕੇ ਸੁਣੀਆਂ ਸਮੱਸਿਆਵਾਂ 
Next articleਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਪਲਸ ਮੰਚ ਵੱਲੋਂ ਬਰਨਾਲਾ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ 27 ਨੂੰ