ਹੋਰ ਨੁਕਤਿਆਂ ਅਤੇ ਸੁਝਾਵਾਂ ਉੱਪਰ ਵੀ ਹੋਈ ਵਿਚਾਰ ਚਰਚਾ
ਬਰਨਾਲਾ (ਸਮਾਜ ਵੀਕਲੀ) ਤੇਜਿੰਦਰ ਚੰਡਿਹੋਕ: ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਦਾ ਪੁਰਾਣਾ ਸੰਵਿਧਾਨ ਅਨੁਵਾਦ ਹੋਣ ਅਤੇ ਸੰਵਿਧਾਨਕ ਸੋਧਾਂ ਹੋਣ ਉਪਰੰਤ ਜਨਰਲ ਇਜਲਾਸ ਵਿੱਚ ਪਾਸ ਕੀਤਾ ਗਿਆ। ਸਥਾਨਿਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿੱਖੇ ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਇਕ ਜਨਰਲ ਇਜਲਾਸ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਇਸ ਜਨਰਲ ਇਜਲਾਸ ਦਾ ਮੁੱਖ ਮੰਤਵ ਕਰੀਬ 70 ਸਾਲ ਪੁਰਾਣੇ ਅੰਗਰੇਜ਼ੀ ਵਿੱਚ ਲਿਖੇ ਸੰਵਿਧਾਨ ਦਾ ਪੰਜਾਬੀ ਅਨੁਵਾਦ ਕਰਨਾ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਉਪਰੰਤ ਜਨਰਲ ਹਾਊਸ ਤੋਂ ਪਾਸ ਕਰਾਉਣਾ ਸੀ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਅੰਗਰੇਜੀ ਸੰਵਿਧਾਨ ਨੂੰ ਸਭਾ ਦੀ ਮੈਂਬਰ ਸਿਮਰਜੀਤ ਕੌਰ ਬਰਾੜ ਵੱਲੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਅਤੇ ਫਿਰ ਸੰਵਿਧਾਨਕ ਸੋਧਾਂ ਹਿਤ ਸ੍ਰੀ ਮਹਿੰਦਰ ਸਿੰਘ ਰਾਹੀ ਹੁਰਾਂ ਦੀ ਨਿਗਰਾਨੀ ਹੇਠ ਬਣੀ ਸੰਵਿਧਾਨਕ ਕਮੇਟੀ ਦੇ ਹਵਾਲੇ ਕਰ ਦਿਤਾ ਗਿਆ ਜਿਸ ਨੂੰ ਪਹਿਲਾਂ ਸੰਵਿਧਾਨਕ ਕਮੇਟੀ ਅਤੇ ਫਿਰ ਕਾਰਜਕਾਰਨੀ ਵੱਲੋਂ ਪਾਸ ਕੀਤਾ ਗਿਆ ਜਿਸ ਨੂੰ ਸਾਲ 2024 ਤੋਂ ਲਾਗੂ ਮੰਨਿਆ ਜਾਵੇਗਾ।
ਇਸ ਹੋਏ ਸਮਾਗਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ ਡਾ. ਤਰਸਪਾਲ ਕੌਰ ਨੇ ਸੰਵਿਧਾਨ ਸਭ ਨੂੰ ਪੜ੍ਹ ਕੇ ਸੁਣਾਇਆ ਜਿਸ ਉੱਪਰ ਸੰਵਿਧਾਨਕ ਸੋਧਾਂ ਬਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਜਨਰਲ ਹਾਊਸ ਵਿੱਚ ਸਰਬ ਸੰਮਤੀ ਨਾਲ ਪਾਸ ਕਰ ਦਿਤਾ ਗਿਆ ਅਤੇ ਦੂਜੇ ਭਾਗ ਵਿੱਚ ਹਾਜਰ ਬੁੱਧੀਜੀਵੀਆਂ ਨੇ ਹੋਰ ਮਸਲਿਆਂ ਬਾਰੇ ਆਪੋ-ਆਪਣੇ ਸੁਝਾਅ ਪੇਸ਼ ਕੀਤੇ। ਇਹਨਾਂ ਸੰਵਿਧਾਨਕ ਸੋਧਾਂ ਅਤੇ ਹੋਰ ਮਸਲਿਆਂ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰਨ ਵਾਲਿਆਂ ਵਿੱਚ ਪਰਮਜੀਤ ਮਾਨ ਡਾ. ਹਰਿਭਗਵਾਨ ਭੋਲਾ ਸਿੰਘ ਸੰਘੇੜਾ ਬਘੇਲ ਸਿੰਘ ਧਾਲੀਵਾਲ ਮੇਜਰ ਸਿੰਘ ਗਿੱਲ ਡਾ. ਰਾਮਪਾਲ ਸਿੰਘ ਡਾ. ਭੁਪਿੰਦਰ ਸਿੰਘ ਬੇਦੀ ਕੰਵਰਜੀਤ ਭੱਠਲ ਆਦਿ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਜਵਾਲਾ ਸਿੰਘ ਮੌੜ ਲਛਮਣ ਦਾਸ ਮੁਸਾਫਿਰ ਪਾਲ ਸਿੰਘ ਲਹਿਰੀ ਰਘਬੀਰ ਸਿੰਘ ਗਿੱਲ ਮੇਜਰ ਸਿੰਘ ਰਾਜਗੜ੍ਹ ਆਦਿ ਨੇ ਸਭਾ ਦੀ ਉਨਤੀ ਲਈ ਵਿਚਾਰ ਪੇਸ਼ ਕੀਤੇ ਜਿਨਾਂ ਦਾ ਜਵਾਬ ਮੰਚ ਸੰਚਾਲਕ ਮਾਲਵਿੰਦਰ ਸ਼ਾਇਰ ਅਤੇ ਪ੍ਰਧਾਨ ਤੇਜਾ ਸਿੰਘ ਤਿਲਕ ਹੁਰਾਂ ਦਿੱਤੇ ਅਤੇ ਆਏ ਸੁਝਾਵਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਅੰਤ ਵਿੱਚ ਚਰਨ ਸਿੰਘ ਭੋਲਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਦਰਸ਼ਨ ਕੁਮਾਰ ਗੁੱਡੂ ਰਾਮ ਸਰੂਪ ਸ਼ਰਮਾ ਰਜਨੀਸ਼ ਕੌਰ ਬਬਲੀ ਅਸ਼ੌਕ ਭਾਰਤੀ ਡਾ. ਕੁਲਵੰਤ ਸਿੰਘ ਜੋਗਾ ਰਾਜਿੰਦਰ ਸਿੰਘ ਸ਼ੌਂਕੀ ਮੱਖਣ ਸਿੰਘ ਲੋਂਗੋਵਾਲ ਡਿੰਪਲ ਕੁਮਾਰ ਸੁਖਵਿੰਦਰ ਸਿੰਘ ਰਾਜ ਯਾਦਵਿੰਦਰ ਸਿੰਘ ਚਰਨੀ ਬੇਦਿਲ ਬਿ੍ਰਜ ਲਾਲ ਧਨੌਲਾ ਜੋਤੀ ਸ਼ਰਮਾ ਡਾ. ਉਜਾਗਰ ਸਿੰਘ ਮਾਨ ਇਕਬਾਲ ਸਿੰਘ ਅਮਨ ਚੰਦ ਸਿੰਘ ਬੰਗੜ ਰਾਜ ਸਿੰਘ ਲਖਵਿੰਦਰ ਦਿਹੜ ਅਤੇ ਜਗਤਾਰ ਜਜ਼ੀਰਾ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly