(ਸਮਾਜ ਵੀਕਲੀ)
ਮਰ ਗਿਆ ਗਰੀਬ ਕਰਦਾ
ਦਿਹਾੜੀਆਂ,
ਕਿੰਨੀਆਂ ਲੰਘੀਆਂ ਸੌਣੀਆਂ
ਤੇ ਹਾੜੀਆਂ।
ਆਸਾਂ ਤੇ ਖੁਆਬ ਹੋਏ ਕਦੇ,
ਪੂਰੇ ਨਾ,
ਪੈਰੀਂ ਟੁੱਟੇ ਠਿਬੇ ਨਵੇਂ ਕਦੇ,
ਜੁੜੇ ਨਾ।
ਨਾ ਨਵਾਂ ਸੂਟ ਅਸੀਂ ਵੇਖਿਆਂ
ਹੰਢਾ ਕੇ,
ਕੱਟਿਆ ਸਿਆਲ ਝੱਗਾ ਮਾਲਕਾਂ
ਦਾ ਪਾ ਕੇ।
ਮਨ ਦੀਆਂ ਮਨ ਦੇ ਵਿੱਚੇ ਹੀ
ਰਹਿ ਗਈਆਂ,
ਬਚਪਨ ਤੋਂ ਜਵਾਨੀ ਬੁਢਾਪੇ
ਵਿੱਚ ਲ਼ੈ ਗਈਆਂ।
ਫਿਕਰਾਂ ਦੇ ਬੱਦਲਾਂ ਨੇ ਕਿਰਨਾਂ
ਲਕੋ ਲਈਆਂ,
ਟੁੱਟਗੀਆ ਆਸਾਂ ਰਾਹ ਰੋਕ ਕੇ
ਖਲੋ ਗਈਆਂ।
ਵਿਹਲੜਾਂ ਦੇ ਘਰੇ ਸਦਾ ਰਹਿਣ
ਖੁਮਾਰੀਆਂ,
ਗਰੀਬਾਂ ਦੇ ਸਿਰ ਉੱਤੇ ਕਰਨ
ਸਰਦਾਰੀਆਂ।
ਰੱਬ ਨੇ ਬਣਾਏ ਇੱਕੋ ਜਿਹੇ
ਇਨਸਾਨ ਨੇ,
ਗਰੀਬੀ ਅਮੀਰੀ ਦੇ ਪਾੜੇ,ਪਾਏ
ਸ਼ੈਤਾਨ ਨੇ।
ਗਰੀਬਾਂ ਦਾ ਖੂਨ ਇਹ ਪੀ ਗਏ
ਨਚੋੜ ਕੇ
ਲੋਟੂਆਂ ਦਾ ਟੋਲਾ ਬੈਠਾ ਹਰ
ਮੋੜ ਤੇ।
ਹਰਪ੍ਰੀਤ, ਜੂਨ ਕੀ ਕਾਮੇ ਵਿਚਾਰੇ
ਦੀ,
ਕੋਈ ਸੁਣੇ ਨਾ ਫ਼ਰਿਆਦ,ਪੱਤੋ,
ਕਰਮਾਂ ਦੇ ਮਾਰੇ ਦੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly