HOME ਗੁਰੂ ਨਾਨਕ ਸੇਵਕ ਜਥੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪੈਦਲ...

ਗੁਰੂ ਨਾਨਕ ਸੇਵਕ ਜਥੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪੈਦਲ ਯਾਤਰਾ ਸੰਪੂਰਨ ਕਰ ਵਾਪਸ ਪਰਤੀ

5
ਕੈਪਸ਼ਨ - ਗੁਰੂ ਨਾਨਕ ਸੇਵਕ ਜਥੇ ਵੱਲੋਂ ਪੈਦਲ ਯਾਤਰਾ ਦੌਰਾਨ ਮੁੰਡੀ ਮੋੜ ਗੁਰਦੁਆਰਾ ਸਾਹਿਬ ਵਿਖੇ ਲੰਗਰ ਸੇਵਾ ਕਰਨ ਵਾਲੇ ਬਾਬਾ ਵਿਰਸਾ ਸਿੰਘ , ਬਾਬਾ ਸੁਲੱਖਣ ਸਿੰਘ , ਬਾਬਾ ਮੇਜਰ ਸਿੰਘ ਦਾ ਸਨਮਾਨ ਕਰਦੇ ਹੋਏ ਡਾਕਟਰ ਨਿਰਵੈਲ ਸਿੰਘ ਧਾਲੀਵਾਲ , ਸੂਰਤ ਸਿੰਘ, ਭਾਈ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਤੇ ਜਥੇ ਜੋਗਿੰਦਰ ਸਿੰਘ ਚੱਕ, ਗੁਰਪ੍ਰੀਤ ਸਿੰਘ , ਚਰਨਜੀਤ ਸਿੰਘ ਆਦਿ
ਕਪੂਰਥਲਾ  (ਸਮਾਜ ਵੀਕਲੀ)   ( ਕੌੜਾ ) ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੀਆਂ ਵੱਡੀ ਗਿਣਤੀ ਸਿੱਖ ਸੰਗਤਾਂ ਵੱਲੋਂ ਗੁਰਬਾਣੀ , ਨਾਮ ਸਿਮਰਨ ਕਰਦੇ ਹੋਏ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੱਕ ਦੀ ਪੈਦਲ ਯਾਤਰਾ ਦੋ ਦਿਨਾਂ ਵਿਚ ਸੰਪੂਰਨ ਕੀਤੀ । 70 ਦੇ ਕਰੀਬ ਸ਼ਰਧਾਲੂਆਂ ਦੂਜੇ ਦਿਨ ਦੀ ਸ਼ਾਮ 6.30 ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਦਰਸ਼ਨੀ ਡਿਊੜੀ ਵਿਚ ਪਹੁੰਚ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਉਪਰੰਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਮੱਥਾ ਟੇਕਿਆ । ਦਰਸਨ ਯਾਤਰਾ ਕਰਨ ਉਪਰੰਤ ਸਮੂਹ ਸੰਗਤਾਂ ਸਪੈਸ਼ਲ ਬੱਸ ਤੇ ਗੱਡੀਆਂ ਰਾਹੀਂ ਸੁਲਤਾਨਪੁਰ ਲੋਧੀ ਪੁੱਜੀਆਂ । ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਨੇ ਪੈਦਲ ਯਾਤਰਾ ਵਿਚ ਭਾਗ ਲੈਣ ਵਾਲੀਆਂ  ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਕੀਤਾ । ਉਨ੍ਹਾਂ ਕਿਹਾ ਕਿ ਏਨੀ  ਲੰਮੀ ਪੈਦਲ ਯਾਤਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਹੀ ਮੁਕੰਮਲ ਹੁੰਦੀ ਹੈ ਨਹੀ ਤਾਂ ਅੱਜਕੱਲ੍ਹ 10 ਕਿਲੋਮੀਟਰ ਪੈਦਲ ਚੱਲਣਾ ਹੀ ਮੁਸ਼ਕਲ ਹੈ । ਇਸਤੋਂ ਪਹਿਲਾਂ ਦੋ ਰੋਜਾ ਨਿਰੋਲ ਪੈਦਲ ਯਾਤਰਾ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਾਰਾਂ ਵਾਲਾ ਪੁਲ ਨੇੜੇ ਪੁੱਜਣ ਤੇ ਬਾਪੂ ਤਾਰਾ ਸਿੰਘ,ਬਲਬੀਰ ਸਿੰਘ ਬੀਰਾ, ਰਾਜਪਾਲ ਸਿੰਘ ਰਾਜੂ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਸ੍ਰੀ ਭੀਲਾ ਨੇ ਨਿੱਘਾ ਸਵਾਗਤ ਕੀਤਾ ਤੇ ਚਾਹ -ਪਕੌੜੇ ਦੇ ਅਤੁੱਟ ਲੰਗਰ ਸਮੂਹ ਸੰਗਤਾਂ ਨੂੰ ਸ਼ਰਧਾ ਨਾਲ ਛਕਾਏ । ਇਸ ਸਮੇ ਪ੍ਰਧਾਨ ਡਾ. ਨਿਰਵੈਲ ਸਿੰਘ , ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ,ਮੁਖਤਾਰ ਸਿੰਘ ਮੁੱਖਾ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਾਰੇ ਹੀ ਚਾਹ- ਪਕੌੜੇ ਦੀ ਸੇਵਾ ਕਰਨ ਵਾਲਿਆਂ ਬਲਬੀਰ ਸਿੰਘ ਬੀਰਾ, ਰਾਜਪਾਲ ਸਿੰਘ ਰਾਜੂ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਭੀਲਾ (ਅੰਮ੍ਰਿਤਸਰ) ਦਾ ਸਨਮਾਨ ਕੀਤਾ । ਇਸਤੋਂ ਪਹਿਲਾਂ ਰਸਤੇ ਵਿਚ ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ । ਗੁਰਦੁਆਰਾ ਮੁੰਡੀ ਮੋੜ ਵਿਖੇ ਲੰਗਰ ਸੇਵਾ ਕਰਨ ਵਾਲੇ ਬਾਬਾ ਵਿਰਸਾ ਸਿੰਘ , ਬਾਬਾ ਸੁਲੱਖਣ ਸਿੰਘ , ਬਾਬਾ ਮੇਜਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।  ਇਹ ਦੋ ਰੋਜਾ ਪੈਦਲ ਯਾਤਰਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਤਲਵੰਡੀ ਪੁਲ ਚੌਕ ਤੋਂ ਵਾਇਆ ਸ਼ਾਲਾਪੁਰ ਬੇਟ, ਪਿੰਡ ਤਲਵੰਡੀ ਚੌਧਰੀਆਂ , ਮੰਗੂਪੁਰ, ਮੁੰਡੀ ਮੋੜ, ਸ਼੍ਰੀ ਗੋਇੰਦਵਾਲ ਸਾਹਿਬ , ਸ਼੍ਰੀ ਖਡੂਰ ਸਾਹਿਬ , ਪਿੰਡ ਨਾਗੋਕੇ, ਤੱਖਤੂਚੱਕ, ਧਾਰੜ, ਜੰਡਿਆਲਾ ਗੁਰੂ ਦਬੁਰਜੀ, ਤਾਰਾ ਵਾਲਾ ਪੁੱਲ ਤੇ ਸ੍ਰੀ  ਅੰਮ੍ਰਿਤਸਰ ਸਾਹਿਬ ਪੁੱਜੀ ।ਜਿਸ ਦੌਰਾਨ ਸੰਗਤਾਂ ਦੇ ਪੈਰਾਂ ਵਿਚ ਛਾਲੇ ਪੈ ਗਏ ਤੇ ਕੁਝ ਦੇ ਗੋਡਿਆਂ ਤੇ ਵੀ ਸੋਜ ਬਣ ਗਈ ।ਪਰ ਸੰਗਤਾਂ ਨਾਮ ਜਪਦੇ ਹੋਏ ਤਕੜਾ ਮਨ ਕਰਕੇ ਪੈਦਲ ਚਲਦੀਆਂ ਰਹੀਆਂ । ਭਾਈ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਨੇ ਸੰਗਤਾਂ ਨੂੰ ਯਾਤਰਾ ਦੌਰਾਨ ਗੁਰਬਾਣੀ ਦੇ ਸ਼ਬਦ ਸਰਵਣ ਕਰਵਾਏ ਤੇ ਨਾਲ ਨਾਲ ਸਿਮਰਨ ਕਰਵਾਇਆ । ਇਸ ਸਮੇ ਪੈਦਲ ਯਾਤਰ‍ਾ ਵਿਚ ਕੰਵਲਜੀਤ ਸਿੰਘ ਥਿੰਦ, ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ,ਮੀਤ ਪ੍ਰਧਾਨ  ਸੂਰਤ ਸਿੰਘ ਮਿਰਜਾਪੁਰ ,ਮੀਤ ਪ੍ਰਧਾਨ ਜਥੇ ਜੋਗਿੰਦਰ ਸਿੰਘ ਚੱਕਾਂ, ਚਰਨਜੀਤ ਸਿੰਘ ਸੱਧੂਵਾਲ, ਮੁਖਤਾਰਸਿੰਘ ਮੁੱਖਾ ਸੁਲਤਾਨਪੁਰ ,ਭਾਈ ਲਖਵਿੰਦਰ ਸਿੰਘ ਗ੍ਰੰਥੀ,ਬਿੰਦਰ ਸਿੰਘ ਸ਼ੀਹਾਂਪਾੜੀ, ਗੁਰਪ੍ਰੀਤ ਸਿੰਘ ਸੀ.ਸੀ.ਟੀ.ਵੀ. , ਜਗਤਾਰ ਸਿੰਘ ਆਹਲੀਕਲਾਂ, ਗੁਲਜਾਰ ਸਿੰਘ ਕਲਸੀ, ਬਲਿਹਾਰ ਸਿੰਘ ਬੂਲੇ ,ਸੁਰਜੀਤ ਸਿੰਘ ਮਿਸਤਰੀ,ਵਿਪਨ ਥਿੰਦ , ਸੰਦੀਪ ਸਿੰਘ ਸ਼ਾਲਾਪੁਰ ਬੇਟ, ਅਮਰ ਸਿੰਘ , ਸਲਵਿੰਦਰ ਸਿੰਘ ਅਮਰਜੀਤਪੁਰ ਪੱਕੇ ਕੋਠੇ,ਕਸ਼ਮੀਰ ਸਿੰਘ ਸੋਨਾ ਸੱਧੂਵਾਲ , ਚੰਨਪ੍ਰੀਤ ਸਿੰਘ , ਤੀਰਥ ਸਿੰਘ , ਦਵਿੰਦਰ ਸਿੰਘ ਸ਼ਾਮਾ,ਲਖਵਿੰਦਰ ਸਿੰਘ ਦੀਪੇਵਾਲ, ਅਮਰ ਸਿੰਘ ਸੋਨੂੰ , ਨਿਸ਼ਾਨ ਸਿੰਘ , ਬਾਬਾ ਪੂਰਨ ਸਿੰਘ , ਵਿਕਰਮਜੀਤ ਸਿੰਘ ਵਿੱਕੀ , ਮੁਖਤਿਆਰ ਸਿੰਘ ਚੱਕ ਪੱਤੀ ਬਾਲੂ ਬਹਾਦਰ, ਸੇਵਾ ਸਿੰਘ ਸੱਧੂਵਾਲ, ਬਾਬਾ ਪੂਰਨ ਸਿੰਘ , ਜੀਤਾ ਸਿੰਘ ਚੱਕਾ,  ਨਿਸ਼ਾਨ ਸਿੰਘ ਚੱਕ,ਸਤਨਾਮ ਸਿੰਘ,ਹਰਪ੍ਰੀਤ ਸਿੰਘ,  ਦੀਪਕ ਕੁਮਾਰ ਸਿੰਘ , ਲਵਪ੍ਰੀਤ ਸਿੰਘ ,ਹਰਜਿੰਦਰ ਸਿੰਘ , ਗੁਰਪ੍ਰੀਤ ਸਿੰਘ , ਅੰਗਰੇਜ਼ ਸਿੰਘ , ਬੀਬੀ ਅਮਰਜੀਤ ਕੌਰ ਧਾਲੀਵਾਲ , ਜੰਨਤ ਕੌਰ ਸ਼ਾਲਾਪੁਰ ਬੇਟ , ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਆਦਿ ਹੋਰ ਸੰਗਤਾਂ ਹਾਜਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟੀ ਈ ਟੀ ਦੇ ਨਾਂ ’ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ – ਕੋਹਲੀ
Next articleਜਪਾਨ-ਅਮਰੀਕਾ ਵਪਾਰ ਸਮਝੌਤਾ ਹੋਇਆ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ; ਅਮਰੀਕਾ ਵਿੱਚ $550 ਬਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ