HOME ਟੀ ਈ ਟੀ ਦੇ ਨਾਂ ’ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ –...

ਟੀ ਈ ਟੀ ਦੇ ਨਾਂ ’ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ – ਕੋਹਲੀ

4

22 ਫਰਵਰੀ ਨੂੰ ਅਨੰਦਪੁਰ ਸਾਹਿਬ ’ਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ)– ਮਾਸਟਰ ਕੇਡਰ ਯੂਨੀਅਨ ਸੁਲਤਾਨਪੁਰ ਲੋਧੀ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਖੁੱਲ੍ਹਾ ਬਗਾਵਤੀ ਸੁਰ ਅਖਤਿਆਰ ਕਰ ਲਿਆ ਗਿਆ ਹੈ। ਜ਼ਿਲਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਵੱਖ-ਵੱਖ ਸਕੂਲਾਂ ਵਿੱਚ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ 22 ਫਰਵਰੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮਹਾਰੈਲੀ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਮੋਸ਼ਨਾਂ ਨਾਲ ਟੀ ਈ ਟੀ ਟੈਸਟ ਜੋੜਨਾ ਸਰਕਾਰ ਦੀ ਤਾਨਾਸ਼ਾਹੀ ਸੋਚ ਦਾ ਪਰਮਾਣ ਹੈ। ਸਾਲਾਂ ਦੀ ਸੇਵਾ ਦੇ ਬਾਵਜੂਦ ਅਧਿਆਪਕਾਂ ਨੂੰ ਮੁੜ ਟੈਸਟ ਦੇ ਜ਼ਰੀਏ ਹੇਠਾਂ ਦਿਖਾਉਣਾ ਅਪਮਾਨਜਨਕ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਧਿਆਪਕ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਅਧੂਰਾ, ਪੇਂਡੂ ਭੱਤਾ ਬੰਦ, ਡਿਵੈਲਪਮੈਂਟ ਟੈਕਸ ਦੀ ਮਾਰ ਅਤੇ ਡੀਏ ਦੀਆਂ 16 ਫੀਸਦੀ ਬਕਾਇਆ ਕਿਸ਼ਤਾਂ ਰੋਕੀਆਂ ਹੋਈਆਂ ਹਨ। ਇਸ ਨਾਲ ਅਧਿਆਪਕ ਵਰਗ ਵਿੱਚ ਗੁੱਸਾ ਚਰਮ ’ਤੇ ਹੈ। ਸੀਨੀਅਰ ਆਗੂ ਗੁਰਦਿਆਲ ਸਿੰਘ ਅਤੇ ਸੁਖਦੇਵ ਸਿੰਘ ਸੰਧੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਟੀਈਟੀ ਟੈਸਟ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੂਬਾ ਪੱਧਰੀ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 22 ਫਰਵਰੀ ਦੀ ਮਹਾਰੈਲੀ ਸਰਕਾਰ ਲਈ ਵੱਡਾ ਸੰਦੇਸ਼ ਹੋਵੇਗੀ ਅਤੇ ਅਧਿਆਪਕ ਆਪਣੇ ਹੱਕਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਇਸ ਮੋਕੇ ਸੀਨੀਅਰ ਆਗੂ ਗੁਰਦੇਵ ਸਿੰਘ, ਕੁਲਵਿੰਦਰ ਕੌਰ, ਦਿਲਬਾਗ ਸਿੰਘ, ਸੀਮਾ ਰਾਣੀ, ਆਂਚਲ, ਰਾਜਿੰਦਰ ਕੌਰ, ਗੋਬਿੰਦ ਰਾਮ, ਸਮੀਰ ਧੀਰ, ਅਮ੍ਰਿਤ ਵਰਸ਼ਾ, ਰਜਵੰਤ ਕੋਰ, ਭੁਪਿੰਦਰ ਕੌਰ, ਮਨਦੀਪ ਕੌਰ, ਬਲਜੀਤ ਕੋਰ, ਮਨਦੀਪ ਕੁਮਾਰ, ਬਲਜੀਤ ਕੌਰ, ਸੰਜੀਵ ਧੀਰ, ਅਮਰਜੀਤ ਕੋਰ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਨੇ ਜਥੇਬੰਦੀ ਦੇ ਸੰਘਰਸ਼ ਵਿੱਚ ਆਈ ਹਰ ਕਾਲ ਤੇ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਨੇ ਨੌ ਵਿਕਟਾਂ ਨਾਲ ਹਰਿਆਣੇ ਤੋਂ ਪ੍ਰਾਪਤ ਕੀਤੀ ਜਿੱਤ ਦਿਸ਼ਾ ਸੈਨੀ ਰਹੀ ਵੁਮਨ ਆਫ ਦਾ ਮੈਚ
Next articleਗੁਰੂ ਨਾਨਕ ਸੇਵਕ ਜਥੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪੈਦਲ ਯਾਤਰਾ ਸੰਪੂਰਨ ਕਰ ਵਾਪਸ ਪਰਤੀ