HOME ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ — ਜਗਮੋਹਨ...

ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ — ਜਗਮੋਹਨ ਸਿੰਘ ਕੰਗ

4
ਮੋਰਿੰਡਾ  (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ)-ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਇਸ ਲਈ ਇਸ ਦਾ ਸਫਾਇਆ ਤਹਿ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਗਟ ਕੀਤੇ। ਸਰਦਾਰ ਜਗਮੋਹਨ ਸਿੰਘ ਕੰਗ ਇਥੇ ਸੀਨੀਅਰ ਕਾਂਗਰਸੀ ਆਗੂ ਵਜ਼ੀਰ ਚੰਦ ਡਾਇਰੈਕਟਰ ਦੀ ਰੋਪੜ ਸੈਂਟਰਲ ਕੌਆਪ੍ਰੇਟਿਵ ਬੈਂਕ ਦੀ ਹੋਈ ਮੌਤ ਕਾਰਨ ਉਹਨਾਂ ਦੇ ਪ੍ਰੀਵਾਰ ਨਾਲ ਦੁਖ ਸਾਂਝਾ ਕਰਨ ਆਏ ਸਨ।  ਕੰਗ ਨੇ ਆਖਿਆ ਕਿ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਹੈ ਦਿਨ ਦਿਹਾੜੇ ਨਿਰਦੋਸ਼ ਲੋਕਾਂ ਦੇ ਕਤਲ ਹੋ ਰਹੇ ਹਨ, ਸਿਆਸੀ ਲੋਕਾਂ ਪੰਚਾਂ ਸਰਪੰਚਾਂ ਦੇ ਕਤਲ ਹੋ ਰਹੇ ਹਨ। ਹੱਕ ਮੰਗਦੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨੂੰ ਡਾਂਗਾਂ ਨਾਲ ਕੁਟਿਆ ਜਾ ਰਿਹਾ ਹੈ, ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਬੇਰੁਜ਼ਗਾਰ ਸੜਕਾਂ ਤੇ ਰੁਲਣ ਲਈ ਮਜਬੂਰ ਹਨ। ਇਸੇ ਕਾਰਨ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਵਿਚ ਵਿਸ਼ਵਾਸ ਪ੍ਰਗਟ ਕੀਤਾ। ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦਿੱਲੀ ਦੇ ਲੋਕਾਂ ਨੇ ਦਿਲੀ ਵਿਚੋਂ ਇਹਨਾਂ ਦਾ ਸਫਾਇਆ ਕਰ ਦਿੱਤਾ ਹੈ। ਹੁਣ ਪੰਜਾਬ ਦੇ ਲੋਕ ਇਹਨਾਂ ਦਾ ਸਫਾਇਆ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਜਦੋਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ 10 ਲੱਖ ਰੁਪਏ ਦੇ ਬੀਮੇ ਬਾਰੇ ਪੁਛਿਆ ਤਾਂ ਉਹਨਾਂ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਚਾਰ ਸਾਲ ਬੀਤ ਚੁੱਕੇ ਹਨ ਇਸ ਸਮੇਂ ਸਰਕਾਰ ਸੁੱਤੀ ਪਈ ਸੀ। ਹੁਣ ਵੋਟਾਂ ਨੇੜੇ ਵੇਖ ਕੇ ਪੰਜਾਬ ਦੇ ਲੋਕਾਂ ਨੂੰ ਲੁਭਾਇਆ ਜਾ ਰਿਹਾ ਹੈ ਜਦੋਂ ਕਿ ਇਸ ਸਕੀਮ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ । ਪੰਜਾਬ ਅੰਦਰ ਫਲੈਕਸ ਬੋਰਡ 10 ਰੁਪਏ ਇਕ ਪ੍ਰੀਵਾਰ ਦੇ ਬੀਮੇ ਦੇ ਲੱਗ ਰਹੇ ਹਨ ਜਦੋਂ ਕਿ ਕਾਰਡ ਪ੍ਰੀਵਾਰ ਦੇ ਸਾਰੇ ਮੈਂਬਰਾਂ ਦੇ ਬਣਾਏ ਜਾ ਰਹੇ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦੇ ਝੂਠੇ ਲਾਰਿਆਂ ਵਿੱਚ ਨਾ ਆਉਣ ਸੰਗੋ ਸਮਾਂ ਆਉਣ ਤੇ ਲੋਕ ਤੇ ਦਲਿਤ ਵਿਰੋਧੀ ਸਰਕਾਰ ਨੂੰ ਚਲਦਾ ਕਰਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਰਾਹੁਲ ਸ਼ਰਮਾ, ਜਤਿੰਦਰ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਮੋਰਿੰਡਾ, ਸਾਬਕਾ ਕੌਂਸਲਰ ਗੁਲਸ਼ਨ ਠੁਕਰਾਲ, ਮਹਿੰਦਰ ਸਿੰਘ ਢਿੱਲੋਂ ਸਾਬਕਾ ਵਾਈਸ ਪ੍ਰਧਾਨ, ਗੁਰਜੀਤ ਸਿੰਘ ਰੂਪਰਾਏ, ਯਸ਼ਪਾਲ ਸ਼ਰਮਾ, ਸੁਭਾਸ਼ ਚੰਦਰ ਆਦਿ ਪਤਵੰਤੇ ਸੱਜਣ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਪੱਥਰੇੜੀ ਜੱਟਾਂ ਵਿੱਚ 26ਵਾਂ ਵਿਸ਼ਾਲ ਕੁਸ਼ਤੀ ਦੰਗਲ 14 ਮਾਰਚ ਨੂੰ
Next articleਮਹਿਲਾਵਾਂ ਨੂੰ 1000 ਰੁਪਏ ਪੈਨਸ਼ਨ ਦੇਣ ਲਈ ਸਰਕਾਰ ਹੋਰ ਕਰਜ਼ਾ ਕਿੱਥੋਂ ਲਵੇਗੀ, ਕਰਜ਼ੇ ਨਾਲ ਪਹਿਲਾਂ ਹੀ ਕੱਢਿਆ ਪੰਜਾਬ ਦਾ ਕਚੂੰਮਰ :ਗੁਰਪ੍ਰੀਤ ਗੁੱਜਰ ਰੈਲਮਾਜਰਾ