ਜ਼ਿੰਦਗੀ ਦੇ ਰੰਗ

ਵੀਨਾ ਬਟਾਲਵੀ

(ਸਮਾਜ ਵੀਕਲੀ)

ਕੱਚੀ ਛੱਤ ਨੂੰ ਜੇਕਰ ਲਿੰਬੀਏ ਨਾ,
ਉਹ ਢਹਿੰਦੀ ਢਹਿੰਦੀ ਢਹਿ ਜਾਂਦੀ ।
ਗਲਤਫਹਿਮੀ ਜੇਕਰ ਮੁਕਾਈਏ ਨਾ,
ਇਹ ਜ਼ਿੰਦਗੀ ਨਰਕ ਬਣਾ ਜਾਂਦੀ ।

ਜ਼ਿੰਦਗੀ ਫੁੱਲਾਂ ਦੀ ਖੁਸ਼ਬੂ ਵਰਗੀ,
ਮਹਿਕਣੋ ਕਦੇ ਵੀ ਅੱਕਦੀ ਨਾ ।
ਜੇ ਨਾ ਇਸ ਨੂੰ ਮਾਣਿਆ ਸੱਜਣਾ ,
ਇਹ ਦੂਰ ਤੋਂ ਨੱਸਣੋ ਥੱਕਦੀ ਨਾ ।

ਰਾਤ ਜਿੰਨੀ ਮਰਜੀ ਕਾਲੀ ਹੋਵੇ ,
ਚੰਨ-ਸੂਰਜ ਚੜ੍ਹਨੋ ਕਦੇ ਰਹਿੰਦੇ ਨਾ ।
ਜੇ ਦਿਲ ਵਿੱਚ ਮੈਲ ਨਾ ਹੋਵੇ ਸੱਜਣਾ,
ਤਾਂ ਦੂਰ ਦੂਰ ਕਦੇ ਵੀ ਬਹਿੰਦੇ ਨਾ ।

ਬਾਰਿਸ਼ ਤੂਫ਼ਾਨ ਕਦੇ ਵੀ ਰੋਕ ਨਾ ਸਕੇ,
ਮਿੱਥੀਆਂ ਮੰਜ਼ਿਲਾਂ ਵਾਲੇ ਰਾਹੀਆਂ ਨੂੰ ।
ਦਿਲ ਦੇ ਜ਼ਜਬਾਤ ਵੀ ਰੋਕ ਨਾ ਸਕੇ ,
ਲਿਖਣੋ ਕਲਮਾਂ ਅਤੇ ਸਿਆਹੀਆਂ ਨੂੰ ।

ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

ਕੱਚੀ ਛੱਤ  ਨੂੰ ਜੇਕਰ ਲਿੰਬੀਏ ਨਾ,
ਉਹ ਢਹਿੰਦੀ ਢਹਿੰਦੀ ਢਹਿ ਜਾਂਦੀ ।
ਗਲਤਫਹਿਮੀ ਜੇਕਰ ਮੁਕਾਈਏ ਨਾ,
ਇਹ ਜ਼ਿੰਦਗੀ ਨਰਕ ਬਣਾ ਜਾਂਦੀ ।
ਜ਼ਿੰਦਗੀ ਫੁੱਲਾਂ ਦੀ ਖੁਸ਼ਬੂ ਵਰਗੀ,
ਮਹਿਕਣੋ ਕਦੇ ਵੀ ਅੱਕਦੀ ਨਾ ।
ਜੇ ਨਾ ਇਸ ਨੂੰ ਮਾਣਿਆ ਸੱਜਣਾ ,
ਇਹ ਦੂਰ ਤੋਂ ਨੱਸਣੋ ਥੱਕਦੀ ਨਾ ।
ਰਾਤ  ਜਿੰਨੀ  ਮਰਜੀ  ਕਾਲੀ  ਹੋਵੇ ,
ਚੰਨ-ਸੂਰਜ ਚੜ੍ਹਨੋ ਕਦੇ ਰਹਿੰਦੇ ਨਾ ।
ਜੇ ਦਿਲ ਵਿੱਚ ਮੈਲ ਨਾ ਹੋਵੇ ਸੱਜਣਾ,
ਤਾਂ ਦੂਰ ਦੂਰ ਕਦੇ ਵੀ ਬਹਿੰਦੇ ਨਾ ।
ਬਾਰਿਸ਼ ਤੂਫ਼ਾਨ ਕਦੇ ਵੀ ਰੋਕ ਨਾ ਸਕੇ,
ਮਿੱਥੀਆਂ ਮੰਜ਼ਿਲਾਂ ਵਾਲੇ ਰਾਹੀਆਂ ਨੂੰ ।
ਦਿਲ ਦੇ ਜ਼ਜਬਾਤ ਵੀ ਰੋਕ ਨਾ ਸਕੇ ,
ਲਿਖਣੋ ਕਲਮਾਂ ਅਤੇ ਸਿਆਹੀਆਂ ਨੂੰ ।
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ 
9463229499

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਲੋ ਅੰਦਰਲੇ ਰਾਵਣ ਨੂੰ ਜਲਾਈਏ…..
Next articleਪਹਿਲਾ ਸੁੱਖ ਨਿਰੋਗੀ ਕਾਇਆ…