ਰੰਗ ਹੋਲੀ ਦੇ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਹੋਲੀ ਦਾ ਤਿਉਹਾਰ ਆਇਆ,
ਖੁਸ਼ੀ ਨਾਲ ਜਾਵੇ ਮਨਾਇਆ,
ਇਹ ਬੜਾ ਕੁਝ ਸਿਖਾਉਂਦਾ ਹੈ,
ਰਲ ਮਿਲ ਖੇਡ ਲਈਏ ਇਸ ਨੂੰ,
ਇਹ ਭੇਦ ਭਾਵ ਨੂੰ ਮਿਟਾਉਂਦਾ ਹੈ।

ਇੱਕ ਦੂਜੇ ਨੂੰ ਲਗਾ ਰੰਗ ਹੋਲੀ ਦੇ,
ਪਿਆਰ ਭਰ ਲਈਏ ਵਿੱਚ ਬੋਲੀ ਦੇ,
ਹੋਲੀ ਵਾਲੇ ਦਿਨ ਗੁੱਸਾ ਨਹੀਂ ਕਰਦੇ,
ਓਵੇਂ ਹੀ ਸਾਰੀ ਜਿੰਦਗੀ ਦੇ ਵਿੱਚ,
ਇੱਕ ਦੂਜੇ ਨੂੰ ਰਹੀਏ ਜ਼ਰਦੇ।

ਰੰਗ ਹੁੰਦੇ ਹੋਲੀ ਵਾਲੇ ਰੰਗ ,ਬਿਰੰਗੇ,
ਪਰ ਦਿਲੋਂ ਪਿਆਰ ਵਾਲੇ ਰੰਗ ਵਿੱਚ,
ਹੋਲੀ ਵਾਲੇ ਦਿਨ ਜਾਣ ਸਾਰੇ ਰੰਗੇ,
ਇਹ ਰੰਗ ਪੱਕਾ ਤੇ ਸਦੀਵੀ ਰਹਿਣ ਵਾਲਾ ਹੈ,
ਪਿਆਰ ਵਾਲਾ ਰੰਗ ਸਦਾ ਹੁੰਦਾ ਨਿਰਾਲਾ ਹੈ।

ਜਿੰਦਗੀ ਹੈ ਰੰਗਾਂ ਵਾਲੀ ਮੌਕਾ ਇੱਕ ਮਿਲਦਾ,
ਰੱਜ ਕੇ ਰੰਗ ਭਰ ਲਈਏ ਦੁਬਾਰਾ ਨਹੀਂ ਮਿਲਦਾ,
ਇਸ ਹੋਲੀ ਉੱਤੇ ਨਫ਼ਰਤਾਂ ,ਭੇਦਭਾਵ ਭੁਲਾ ਕੇ ,
ਪਿਆਰ ਵਾਲਾ ਰੰਗ ਪੱਕਾ ਹੋਲੀ ਨੂੰ ਲਗਾ ਕੇ,
ਧਰਮਿੰਦਰ ਹੋਲੀ ਮਨਾ ਲਈਂ ਤੂੰ ਵੀ ਇਹ ਲਗਾ ਕੇ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬ 9872000461

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮੋਲਕ ਸਿੰਘ ਗਾਖਲ ਤੇ ਗਾਖਲ ਪਰਿਵਾਰ ਵਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਨਿੰਦਾ ।
Next articleਚਿੱਟਾ ਰੰਗ ਕੀਤਾ ਕੰਮ ਜਲਦੀ ਹੀ ਮੁੜ੍ਹਕੇ ਕਾਲਾ ਨਜ਼ਰ ਆਣ ਲੱਗਦਾ ਹੈ।