(ਸਮਾਜ ਵੀਕਲੀ)
ਕੁਦਰਤ ਦੇ ਨੇੜੇ ਹੋ ਕੇ
ਦੇਖੀਂ ਬੰਦਿਆ
ਤੈਨੂੰ ਰੱਬ ਦੇ ਦੀਦਾਰ
ਹੋ ਜਾਣਗੇ…!
ਪੱਤੇ-ਪੱਤੇ ਨੇ ਜਦ
ਹੱਸ-ਹੱਸ ਤੱਕਿਆ
ਰੂਹ ਤੇਰੀ ਦੇ ਸ਼ਿੰਗਾਰ
ਹੋ ਜਾਣਗੇ…!
ਕੀ ਲੈਣਾ ਇਸ ਫਾਨੀ
ਝੂਠੀ ਦੁਨੀਆ ਤੋਂ
ਫੋਕੇ ਮੋਹ ਦੇ ਤਿਆਗ
ਹੋ ਜਾਣਗੇ…!
ਰੰਗ ਇਲਾਹੀ ਚਾੜ੍ਹ ਕੇ
ਪੰਜ ਤੱਤਾਂ ਦੇ ਬਾਣੇ ਤੇ
ਰੰਗਲੇ ਅਨਹਦੀ ਸਾਜ਼
ਹੋ ਜਾਣਗੇ…!
ਬਰਜਿੰਦਰ ਕੌਰ ਬਿਸਰਾਓ
9988901324