ਲੋਕ-ਰਾਜ ਦੇ ਰੰਗ

Mool Chand Sharma

(ਸਮਾਜ ਵੀਕਲੀ)

ਕਿੰਜ ਮਾਲਿਸ਼ ਕਰਨੀ ਤੇਲ ਸਿਰਾਂ ਵਿੱਚ
ਝੱਸਣਾ ਭੁੱਲ ਗਏ .
ਕਿੰਜ ਤੋਰ ਮਟਕਣੀ ਤੁਰਨੀ ਤੇ ਨਾਲ਼ੇ
ਨੱਸਣਾ ਭੁੱਲ ਗਏ .
ਸਾਨੂੰ ਸੱਤਰ ਸਾਲ ਤੋਂ ਉੱਪਰ ਹੋ ਗਏ
ਵੋਟਾਂ ਪਾਉਂਦਿਆਂ ਨੂੰ ,
ਅਸੀਂ ਲੋਕ-ਰਾਜ ਦੇ ਕਾਰੇ ਵੇਖ ਕੇ
ਹੱਸਣਾ ਭੁੱਲ ਗਏ .
: 2 .
ਕਰਦੇ ਮੁੜ ਮੁੜ ਬੰਦ ਸਕੂਲ ਲੋਕਾਂ ਨੂੰ
ਅਨਪੜ੍ ਰੱਖਣ ਲਈ .
ਫੁੱਲਾਂ ਦੇ ਬੀਜ ਮੁਕਾਈਂ ਜਾਂਦੇ ਜੱਗ ਵਿੱਚ
ਪੱਤਝੜ ਰੱਖਣ ਲਈ .
ਸਾਡੇ ਅਪਣਿਆਂ ‘ਚੋਂ ਹੀ ਭਰਤੀ ਕਰ ਕਰ
ਫੋਰਸਾਂ ਲਈਆਂ ਬਣਾ ,
ਸਾਰੇ ਭਗਤ ਸਰਾਭੇ ਊਧਮਾਂ ਤਾਈਂ
ਫੜ ਫੜ ਰੱਖਣ ਲਈ .
3 .
ਅਸੀਂ ਰੱਬ ਦੀ ਥਾਂ ‘ਤੇ ਕਿਸੇ ਆਗੂ ਦਾ
ਨਾਂ ਵੀ ਲੈ ਸਕਦੇ ਹਾਂ .
ਜੇ ਕੋਈ ਲਾਲਚ ਹੋ ਜਾਏ ਪੂਰਾ ਤਾਂ
ਗਾਲ਼ਾਂ ਦੁੱਪੜਾਂ ਸਹਿ ਸਕਦੇ ਹਾਂ .
ਪਹਿਲਾਂ ਟਿਕਟ ਮਿਲੇ ਫਿਰ ਜਿੱਤ ਹੋਵੇ
ਫਿਰ ਝੰਡੀ ਵਾਲ਼ੀ ਕਾਰ ਮਿਲੇ ,
ਅਸੀਂ ਕੁਰਸੀ ਖ਼ਾਤਿਰ ਗਧਿਆਂ ਤਾਈਂ
ਬਾਪੂ ਵੀ ਕਹਿ ਸਕਦੇ ਹਾਂ .
4 .
ਕਦੇ ਕਦਰ ਹੁੰਦੀ ਸੀ ਨਾਇਕਾਂ ਦੀ
ਹੁਣ ਹੈ ਖਲਨਾਇਕਾਂ ਦੀ .
ਡਾਢੀ ਕੀਮਤ ਪੈਂਦੀ ਵੇਖੀ ਐ
ਰਫਲਾਂ ਵਾਲ਼ਿਆਂ ਗਾਇਕਾਂ ਦੀ .
ਮੀਂਹ ਵਰਸੂ ਨਸ਼ਿਆਂ ਤੇ ਨੋਟਾਂ ਦਾ
ਵੀਹ ਫਰਵਰੀ ਤਾਈਂ ਹੁਣ ,
ਵੇਖ ਲਿਓ ਦਸ ਮਾਰਚ ਤੋਂ ਮਗਰੋਂ
ਬੋਲੀ ਲੱਗੂ ਵਿਧਾਇਕਾਂ ਦੀ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਦਬੁਰਜੀ ਵਿਖੇ ਬਲਵਿੰਦਰ ਸਿੰਘ ਦੇ ​ਗ੍ਰਹਿ ਵਿਖੇ ਲੋਕਾਂ ਨਾਲ ਕੀਤੀ ਮੀਟਿੰਗ
Next articleਜਦੋਂ ਭਾਵਨਾਵਾਂ ਭੜਕਾਈਆਂ ਜਾਣ