ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨਿਰਦੇਸ਼ਕ ਅਤੇ ਗਾਇਕ ਅਮਰੀਕ ਮਾਈਕਲ ਨੇ ਦਸਿਆ ਰੰਗਾ ਰੰਗ ਪ੍ਰੋਗਰਾਮ ਮੇਲਾ ਵਿਸਾਖੀ ਦਾ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ 13 ਅਪ੍ਰੈਲ ਰਾਤ 10 ਵਜੇ ਤੋ ਲੈਕੇ 10:50 ਵਜੇ ਤੱਕ ਚੱਲੇਗਾ। ਪ੍ਰੋਗਰਾਮ “ਮੇਲਾ ਵਿਸਾਖੀ ਦਾ “ ਵਿੱਚ ਪੰਜਾਬ ਹੀ ਨਹੀ ਬਲਕਿ ਸੰਸਾਰ ਦੇ ਬਹੁਤ ਮਸ਼ਹੂਰ ਪੰਜਾਬੀ ਕਲਾਕਾਰ ਆਪਣੀ ਖੂਬਸੂਰਤ ਆਵਾਜ਼ ਨਾਲ ਚਾਰ ਚੰਨ ਲਾਉਣਗੇ । ਜਿਹਨਾਂ ਦੇ ਵਿੱਚੋ ਸੂਫ਼ੀ ਗਾਇਕ ਬੰਟੀ ਕਵਾਲ , ਅਮਰੀਕ ਮਾਈਕਲ ਅਤੇ ਪੂਜਾ ਹੀਰ, ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਦੀ ਬੇਟੀ ਸੀਰਤ ਕੁਮਾਰੀ, ਸ਼ੀਰਾ ਗਿੱਲ ਅਤੇ ਬਲਜੀਤ ਕਮਲ , ਜੀ ਐਸ ਮੱਟੂ ਅਤੇ ਸੋਨੀਆ ਸ਼ਰਮਾ, ਪੰਮਾ ਸਾਹਲਾਪੁਰੀਆ, ਜੇ ਸੰਧੂ, ਸੂਰਜ ਸਿਆਲਕੋਟੀ ਅਤੇ ਸਰਵਣ ਸ਼ੱਬੀ, ਸੁਰਿੰਦਰ ਗੋਰਾ, ਤਰਸੇਮ ਜਲੰਧਰੀ, ਕੌਰ ਮਨੀਸ਼ਾ ਹੋਰ ਕਲਾਕਾਰ । ਗੀਤਕਾਰ ਸੰਤ ਸੁਲਿੰਦਰ ਪਾਲ ਜੀ ਡਵੀਡਾ ਅਹਿਰਾਣਾ , ਲਾਲੀ ਸਭਰਾ , ਰਣਜੀਤ ਦੀਪੀ ਸਰਕਪੁਰੀ ਯੂ ਕੇ, ਤਰਸੇਮ ਜਲੰਧਰੀ, ਦੇਸਰਾਜ ਦੁਰਗਾਪੁਰੀ, ਰਣਜੀਤ ਦੀਨਪੁਰੀ, ਸੀਤਾ ਨਾਹਰ ਗਾਂਧਰਾਂ ਵਾਲਾ, ਰਾਮ ਧੋਲੇਟੇ ਵਾਲਾ ਅਤੇ ਹੋਰ ਗੀਤਕਾਰ । ਸੰਗੀਤ ਕੀਤਾ ਗਿਆ ਹਰੀ ਅਮਿਤ ਵਲੋ ਤੇ ਤਰਜ਼ਾ ਤਿਆਰ ਕੀਤੀਆ ਗਈਆਂ ਸਾਹਿਲ ਚੌਹਾਨ ਵਲੋ। ਮਿਕਸਿੰਗ ਕੀਤੀ ਗਈ ਰਵੀ ਚੌਹਾਨ ਵਲੋ । ਅੱਲਗ ਅਲੱਗ ਗੀਤਾਂ ਦੇ ਪੋਸਟਰ ਤਿਆਰ ਕਿਤੇ ਗਏ ਖੁਸ਼ੀ ਸੱਭਰਵਾਲ ਵਲੋਂ । ਵੀਡੀਓ ਐਡਿਟ ਗਿਆ ਮੋਹਿਤ ਵਰਮਾ ਵਲੋਂ । ਕੈਮਰਾਮੈਨ ਦੀ ਭੂਮਿਕਾ ਨਿਭਾਈ ਗਈ ਕੁਲਦੀਪ ਕੁੰਡਲ ਵਲੋ। ਮੇਕਅੱਪ ਕੀਤਾ ਗਿਆ ਰਜਨੀ ਵਰਮਾ ਵਲੋਂ । ਇਹਨਾ ਗੀਤਾ ਨੂੰ ਬਹੁਤ ਜਲਦ ਤੁਸੀਂ ਅਨੁਰਾਗ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਸੁਣੋਗੇ ਤੇ ਦੇਖੋਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



