ਰੰਗ ਕੁਰਸੀ ਦੇ

ਅਮਨਦੀਪ ਕੌਰ ਹਾਕਮ

(ਸਮਾਜ ਵੀਕਲੀ)

ਪੱਕਾ ਆਸਣ ਓਹੀਓ ਲਾ ਲੈਂਦਾ
ਬਈ ਜਿਸਦੇ ਹੱਥ ਵਿੱਚ ਆਏ ਕੁਰਸੀ
ਇਸਤੇ ਬੈਠ ਸਵਰਗਾਂ ਦੇ ਆਉਣ ਝੂਟੇ
ਮਨ ਹਾਕਮ ਦਾ ਬੜਾ ਲੁਭਾਇ ਕੁਰਸੀ
ਚੰਨ ਤੱਕ ਵੀ ਸੜਕਾਂ ਬਣ ਜਾਵਣ
ਵਾਅਦੇ ਵੱਡੇ ਵੱਡੇ ਫੁਰਮਾਇ ਕੁਰਸੀ
ਫਿਰ ਰਹਿੰਦਾ ਜਹਾਜ ਨਿੱਤ ਦੌਰਿਆਂ ਤੇ
ਕਈ ਦੇਸ਼ਾਂ ਦੀ ਸੈਰ ਕਰਵਾਇ ਕੁਰਸੀ
ਨਸ਼ਾ ਸੱਤਾ ਦਾ ਸਿਰ ਚੜ੍ਹ ਬੋਲਦਾ ਏ
ਹੱਥ ਅੰਬਰਾਂ ਤੀਕ ਲਵਾਇ ਕੁਰਸੀ
ਅਸੀਂ ਸੇਵਾਦਾਰ ਪੱਕੇ ਜਨਤਾ ਦੇ
ਗੱਲ ਵਾਰ ਵਾਰ ਦੁਹਰਾਇ ਕੁਰਸੀ
ਪੰਜਾਂ ਸਾਲਾਂ ਬਾਦ ਰਾਜ ਖੁੱਸ ਜਾਵੇ
ਹਾਕਮ ਆਖਦੇ ਕਿੱਥੇ ਗਈ ਹਾਏ! ਕੁਰਸੀ
ਅੱਤ ਦਾ ਅੰਤ ਵੀ ਹੁੰਦੈਂ ਤਹਿ ਮੱਲਾ
ਫਿਰ ਮੁੜਕੇ ਹੱਥ ਨਾ ਆਏ ਕੁਰਸੀ
ਕੋਈ ਭ੍ਰਿਸ਼ਟ ਬੰਦਾ ਨਾ ਮੱਲ ਬੈਠੇ
ਇਹੋ ਸੋਚ ਬੜਾ ਘਬਰਾਇ ਕੁਰਸੀ
ਦੀਪ ਕਲਮ ਤਾਈਂ ਸਮਝਾ ਅੜੀਏ
ਤੇਰੇ ਨਾਲ ਕਿਤੇ ਨਾ ਰੁੱਸ ਜਾਇ ਕੁਰਸੀ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ “ਹਰਿਆਵਲ ਦਿਵਸ” ਮਨਾਇਆ 
Next articleਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਮੋਹਾਲੀ ਵਿਖੇ ਕੀਤਾ ਜਾਵੇਗਾ ਵੱਡਾ ਰੋਸ ਪ੍ਰਦਰਸ਼ਨ