ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਥਾਨਕ ਮੰਡੀ ਰੋਡ ਅੱਪਰਾ ਵਿਖੇ ਸਥਿਤ ਮੁਹੱਲਾ ਟਿੱਬੇ ਵਾਲਾ ਵਿਖੇ ਰਹਿਰ ਰਹੀ ਇੱਕ ਗਰੀਬ ਔਰਤ ਤਾਰੋ ਪਤਨੀ ਲੁਭਾਇਆ ਤੇ ਉਨਾਂ ਦੀ ਪੁੱਤਰੀ ਰੱਜੀ ਜਿਸ ਮਕਾਨ ‘ਚ ਰਹਿ ਰਹੇ ਸਨ, ਉਹ ਬੁਰੀ ਤਰਾਂ ਖਸਤਾ ਹਾਲਤ ਹੋ ਚੁੱਕਾ ਸੀ, ਜਿਸ ਕਾਰਣ ਬੀਤੇ ਦਿਨ ਉਸ ਮਕਾਨ ਦੀ ਛੱਤ ਵੀ ਡਿੱਗ ਪਈ | ਅੱਪਰਾ ਦੇ ਨੌਜਵਾਨ ਸਨੀ ਅੱਪਰਾ ਵਲੋਂ ਉਕਤ ਪਰਿਵਾਰ ਦੀ ਖਸਤਾ ਹਾਲਤ ਨੂੰ ਸ਼ੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਬਿਆਨ ਕੀਤਾ ਗਿਆ ਸੀ | ਜਿਸ ਨੂੰ ਦੇਖ ਕੇ ਇਲਾਕੇ ਦੇ ਤਿੰਨ ਸਮਾਜ ਸੇਵਕਾਂ ਐੱਸ ਕੁਮਾਰ ਜੱਜਾ ਖੁਰਦ, ਅਭਿਸ਼ੇਕ ਸਿੰਘ ਭਾਜਪਾ ਮੰਡਲ ਪ੍ਰਧਾਨ ਅੱਪਰਾ ਤੇ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਵਲੋਂ ਉਕਤ ਪਰਿਵਾਰ ਦੀ ਮੱਦਦ ਕੀਤੀ ਗਈ | ਇਸ ਮੌਕੇ ਬੋਲਦਿਆਂ ਐੱਸ. ਕੁਮਾਰ ਜੱਜਾ ਖੁਰਦ, ਅਭਿਸ਼ੇਕ ਸਿੰਘ ਭਾਜਪਾ ਮੰਡਲ ਪ੍ਰਧਾਨ ਅੱਪਰਾ ਤੇ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਉਕਤ ਪਰਿਵਾਰ ਜਿਸ ਮਾਕਨ ‘ਚ ਰਹਿ ਰਿਹਾ ਸੀ, ਉਸਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ | ਉਨਾਂ ਅੱਗੇ ਕਿਹਾ ਕਿ ਹਰ ਵਿਅਕਤੀ ਨੂੰ ਜਰੂਰਤਮੰਦਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸਨੀ ਅੱਪਰਾ, ਮੰਚ ਸੰਚਾਲਕ ਕਾਲਾ ਟਿੱਕੀਆਂ ਵਾਲਾ ਤੇ ਸਮੂਹ ਪਰਿਵਾਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly