ਮੋਦੀ ਭਲਕੇ ਸੌਂਪਣਗੇ ਮੁਲਕ ’ਚ ਤਿਆਰ ਰੱਖਿਆ ਸਬੰਧੀ ਸਾਜ਼ੋ-ਸਾਮਾਨ

ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਖੇਤਰ ਵਿੱਚ ‘ਆਤਮ-ਨਿਰਭਰ ਭਾਰਤ’ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 19 ਨਵੰਬਰ ਨੂੰ ਝਾਂਸੀ ਵਿੱਚ ਰੱਖਿਆ ਸੈਨਾਵਾਂ ਦੇ ਤਿੰਨਾਂ ਮੁਖੀਆਂ ਨੂੰ ਮੁਲਕ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਰੱਖਿਆ ਸਬੰਧੀ ਸਾਜ਼ੋ-ਸਾਮਾਨ ਸੌਂਪਣਗੇ। ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਵੱਲੋਂ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਲਾਈਟ ਕੌਮਬੈਟ ਏਅਰਕਰਾਫਟ ਹਵਾਈ ਸੈਨਾ ਦੇ ਮੁਖੀ, ਭਾਰਤੀ ਦੇ ਨਵੇਂ ਉੱਦਮੀਆਂ ਵੱਲੋਂ ਬਣਾਈਆਂ ਡਰੋਨਾਂ ਅਤੇ ਯੂਏਵੀਜ਼ ਥਲ ਸੈਨਾ ਦੇ ਮੁਖੀ ਅਤੇ ਡੀਆਰਡੀਓ ਵੱਲੋਂ ਡਿਜ਼ਾਈਨ ਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਵੱਲੋਂ ਸਮੁੰਦਰੀ ਜਹਾਜ਼ਾਂ ਲਈ ਬਣਾਏ ਗਏ ਐਡਵਾਂਸਡ ਇਲੈਕਟ੍ਰਾਨਿਕ ਵਾਰਫੇਅਰ ਸੂਟ ਜਲ ਸੈਨਾ ਦੇ ਮੁਖੀ ਨੂੰ ਸੌਂਪਣਗੇ। ਉਹ ‘ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੌਰੀਡੋਰ’ ਦੇ 400 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕਾਂ ਦਾ ਆਚਰਣ ਭਾਰਤੀ ਕਦਰਾਂ-ਕੀਮਤਾਂ ਅਨੁਸਾਰ ਹੋਣਾ ਜ਼ਰੂਰੀ: ਮੋਦੀ
Next articleਦੋਸਤਾਂ ਲਈ ਹੋਰ ਜਾਇਦਾਦ ਦੀ ਥਾਂ ਲੋਕਾਂ ਲਈ ਸਹੀ ਨੀਤੀਆਂ ਬਣਾਓ: ਰਾਹੁਲ