(ਸਮਾਜ ਵੀਕਲੀ)
ਬੜੇ ਸਮੇਂ ਦੀ ਗੱਲ ਹੈ ਇੱਕ ਲੂੰਬੜੀ ਭੁੱਖੀ
ਭੋਜਨ ਮਿਲਿਆ ਕਿਤੋਂ ਨਾ ਸੀ ਡਾਡੀ ਦੁੱਖੀ
ਆਪਣੇ ਦਿਲ ਦੀ ਗੱਲ ਉਸਤੋਂ ਕਹਿ ਨ ਹੋਵੇ
ਪਾਪੀ ਪੇਟ ਦੀ ਭੁੱਖ ਵੀ ਉਹਤੋਂ ਸਹਿ ਨ ਹੋਵੇ
ਥੱਕ ਹਾਰ ਕੇ ਬੈਠ ਗਈ ਉਹ ਜਾ ਥੱਲੇ ਰੁੱਖ
ਉੱਪਰ ਨੂੰ ਉਹਨੇ ਵੇਖਿਆ ਚੁੱਕ ਆਪਣਾ ਮੁੱਖ
ਟਾਹਣੀ ਉੱਤੇ ਬੈਠਾ ਕਾਂ ਲੈ ਪਨੀਰ ਦਾ ਟੁਕੜਾ
ਵੇਖ ਪਨੀਰ ਵੱਲ ਹੋਰ ਵੀ ਭੜਕਿਆ ਦੁੱਖੜਾ
ਵਿਉਂਤ ਬਣਾਈ ਓਸ ਨੇ ਨਾ ਲਾਈ ਕੋਈ ਦੇਰ
ਬੁੱਲ੍ਹੀ ਜੀਭ ਫੇਰ ਆਪਣੀ ਕਿਹਾ ਕਾਂ ਨੂੰ ਫੇਰ
ਕਾਵਾਂ ਵੇ ਸੋਹਣਿਆ ਸੁਣ ਸੋਹਣਿਆ ਕਾਵਾਂ
ਅੱਜ ਮੈਂ ਤੇਰੇ ਰੂਪ ਦੀ ਕੀ ਸਿਫਤ ਸੁਣਾਵਾਂ
ਬੜੀ ਸੁਰੀਲੀ ਆਵਾਜ ਐ ਇੱਕ ਗੀਤ ਸੁਣਾਦੇ
ਆਪਣੇ ਮਿੱਠੀ ਆਵਾਜ਼ ਨਾਲ ਆਲਮ ਮਹਿਕਾਦੇ
ਸੁਣ ਕੇ ਆਪਣੀ ਤਾਰੀਫ ਨੂੰ ਫੁਕਰਾ ਸੀ ਫੁੱਲਿਆ
ਮੂੰਹ ਵਿਚ ਮੇਰੇ ਪਨੀਰ ਐ ਇਹ ਕਾਂ ਸੀ ਭੁੱਲਿਆ
ਟੁੱਕੜਾ ਉਹ ਪਨੀਰ ਦਾ ਜਾ ਡਿੱਗਿਆ ਧਰਤੀ
ਕਾਂ ਤੋਂ ਟੁੱਕੜਾ ਖੋਹਣ ਲਈ ਚਲਾਕੀ ਸੀ ਵਰਤੀ
ਖਾ ਕੇ ਟੁੱਕੜਾ ਪਨੀਰ ਦਾ ਉਹਨੇ ਭੁੱਖ ਮਿਟਾਈ
ਚੁੱਪ ਕਰ ਕਾਵਾਂ ਕਾਸਤੋਂ ਜਾਵੇ ਰੌਲਾ ਪਾਂਈ
ਕਾਂ ਪਛਤਾ ਕੇ ਉੱਡਿਆ ਕੁਝ ਹੋਰ ਮੈਂ ਭਾਲਾਂ
ਸਮਝ ਭਟੋਏ ਆ ਗਈ ਹੁਣ ਲੂੰਬੜ ਚਾਲਾਂ
ਸਰਬਜੀਤ ਸਿੰਘ ਭਟੋਏ
ਚੱਠਾ ਸੇਖਵਾਂ (ਸੰਗਰੂਰ)
9257023345
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly