ਕਹਾਣੀਆਂ ਦਾ ਸਹਿਰ

ਦੀਪ ਸੈਂਪਲਾਂ

(ਸਮਾਜ ਵੀਕਲੀ)

ਲੱਖਾਂ ਹੀ ਕਹਾਣੀਆਂ ਦਾ ਸਹਿਰ, ਮੇਰੇ ਦੇ ਦਿਲ ਅੰਦਰ ਏ।
ਸ਼ਬਦਾਂ ਦੀ  ਤਿੱਖੜੀ ਦੁਪਹਿਰ, ਮੇਰੇ ਦੇ ਦਿਲ ਅੰਦਰ ਏ।
ਗਜਲ ਬਣਾ ਦੀਪ ਸੈਂਪਲਾ ਓਸ ਦੀ ਤੇ ਖੁਦ ਹੀ ਪੜਦਾ,
ਜੋ ਤੂੰ ਕਿੱਤਾ ਓਹ ਹਾਲੇ ਕਹਿਰ ਮੇਰੇ ਦੇ ਦਿਲ ਅੰਦਰ ਏ।
ਰੂਹ ਦੀ ਜਰਖੇਜ ਧਰਤ ਤੇ ਤੂੰ ਜੋ ਬਿਜਦੀ ਰਹੀ,
ਸੱਚ ਜਾਣੀ ਤੇਰੀ ਬਿੱਜੀ ਜਹਿਰ,ਦਿਲ ਦੇ ਅੰਦਰ ਏ।
ਆਪ ਤਾਂ ਤੁਰ ਗਏ ਤੁਸੀਂ ਪੱਲੇ ਅਪਣੇ ਝਾੜਕੇ
ਅਸੀਂ ਖਲੋਤੇ ਉੱਥੇ ਹੀ ਤੇ ਠਹਿਰ ਦਿਲ ਦੇ ਦਰ ਏ।
ਘੁੱਟ ਕੇ ਗਲ ਆਸਾਂ ਦਾ ਤੇ ਚਾਅ ਮਰੋੜੇ ਹਸਕੇ
ਤੋੜੀ ਜੋ ਉਮੀਦਾਂ ਦੀ ਤੂੰ ਵਹਿਰ ਦਿਲ ਦੇ ਅੰਦਰ ਏ ।
             ਦੀਪ ਸੈਂਪਲਾ
       ਸ੍ਰੀ ਫਤਹਿਗੜ੍ਹ ਸਾਹਿਬ
         6283087924
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚਾਲਬਾਜ਼
Next articleਭਰੂਣ ਹੱਤਿਆਂ