(ਸਮਾਜ ਵੀਕਲੀ)
ਰਾਜਨੀਤੀ ਹੁਣ ਬਣ ਗਈ ਸਰਕਸ
ਨਿੱਤ ਨਵੇਂ ਮਦਾਰੀ ਆਉਂਦੇ ਨੇ
ਹੱਥਾਂ ਦੇ ਵਿਚ ਫੜ੍ਹਕੇ ਝੰਡੇ
ਵੇਖੋ ਕਿੰਜ ਖੇਡਾ ਪਾਉਂਦੇ ਨੇ
ਵੋਟਾਂ ਵੇਲੇ਼ ਪੈਰੀਂ ਡਿੱਗਦੇ
ਮਗਰੋਂ ਪੈਰੀਂ ਹੱਥ ਲਵਾਉਂਦੇ ਨੇ
ਕੰਮ ਸਾਰੇ ਇਹ ਕਰਦੇ ਕਾਲ਼ੇ
ਪਰ ਕੁੜਤੇ ਚਿੱਟੇ ਪਾਉਂਦੇ ਨੇ
ਕਰਨਾ ਧਰਨਾ ਕੁਝ ਨਹੀਂ ਹੁੰਦਾ
ਗੱਲਾਂ ਦੇ ਮਹਿਲ ਬਣਾਉਂਦੇ ਨੇ
ਸੰਸਦ ਦੇ ਵਿਚ ਰੌਲਾ ਪਾਕੇ
ਖ਼ਾ ਪੀ ਕੇ ਘਰ ਮੁੜ ਆਉਂਦੇ ਨੇ
ਸਾਰੇ ਵਿਹਲੜ ਇੱਕਠੇ ਹੋਕੇ
ਕੁਰਸੀ ਨੂੰ ਜੱਫੀਆਂ ਪਾਉਂਦੇ ਨੇ
ਕਈ ਨਿਰੇ ਹੀ ਅੱਤ ਦੋਸਤੋ
ਚੁੱਟਕਲੇ ਖੂਬ ਸੁਣਾਉਂਦੇ ਨੇ
ਵੇਖ਼ ਕੇ ਨਿੱਤ ਹੀ ਚੋਜ ਨਿਰਾਲੇ
ਹਾਸੇ ਦੀਪ ਨੂੰ ਸੱਚੀਂ ਆਉਂਦੇ ਨੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly