ਮੁੱਖ ਮੰਤਰੀ ਵਲੋਂ ਜਿਲ੍ਹੇ ਦੀ ਪਹਿਲੀ ਫੇਰੀ ਦੌਰਾਨ ਹੀ ਸੁਲਤਾਨਪੁਰ ਲੋਧੀ ਹਲਕੇ ਨੂੰ ਤੋਹਫਾ

ਪਿੰਡ ਜੱਬੋਵਾਲ ਵਿਖੇ ‘ਸੈਂਟਰ ਫਾਰ ਇਨਵੈਨਸ਼ਨ , ਇਨੋਵੇਸ਼ਨ ਐਂਡ ਟ੍ਰੇਨਿੰਗ’ ਵਿਖੇ ਆਈ.ਟੀ.ਆਈ. ਲਈ ਇਸੇ ਸ਼ੈਸ਼ਨ ਵਿਚ ਸ਼ੁਰੂ ਹੋਣਗੀਆਂ ਕਲਾਸਾਂ

ਪਹਿਲਾਂ ਹੀ ਮੌਜੂਦ ਹੈ ਸ਼ਾਨਦਾਰ ਇਮਾਰਤ ਤੇ ਹੋਰ ਬੁਨਿਆਦੀ ਢਾਂਚਾ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)-ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਜਿਲ੍ਹਾ ਕਪੂਰਥਲਾ ਦੀ ਪਹਿਲੀ ਫੇਰੀ ਦੌਰਾਨ ਪੀ.ਟੀ.ਯੂ. ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਪਿੰਡ ਜੱਬੋਵਾਲ ਵਿਖੇ ਨਵੀਨਤਮ ਕੋਰਸਾਂ ਵਾਲੀ ਆਈ.ਟੀ.ਆਈ. ਲਈ ਇਸੇ ਸ਼ੈਸ਼ਨ ਦੌਰਾਨ ਕਲਾਸਾਂ ਸ਼ੁਰੂੁ ਕਰਨ ਦੇ ਐਲਾਨ ਨਾਲ ਹਲਕੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

ਪ੍ਰਸਤਾਵਿਤ ਆਈ.ਟੀ.ਆਈ. ਪਿੰਡ ਜੱਬੋਵਾਲ ਵਿਖੇ ਸਾਲ 2019 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸ਼ੁਰੂ ਕੀਤੇ ਗਏ ‘ਸੈਂਟਰ ਫਾਰ ਇਨਵੈਨਸ਼ਨ , ਇਨੋਵੇਸ਼ਨ ਐਂਡ ਟ੍ਰੇਨਿੰਗ’ ਵਿਖੇ ਪਹਿਲਾਂ ਹੀ ਤਿਆਰ ਇਮਾਰਤ ਵਿਚ ਸ਼ੁਰੂ ਕੀਤੀ ਜਾਵੇਗੀ। ਵਰਤਮਾਨ ਸਮੇਂ ਇਹ ਸੈਂਟਰ ਪੰਜਾਬ ਤਕਨੀਕੀ ਯੂਨੀਵਰਸਿਟੀ ਤਹਿਤ ਚੱਲ ਰਿਹਾ ਹੈ, ਜਿੱਥੇ ਸ਼ਾਨਦਾਰ ਇਮਾਰਤ ਤੇ ਹੋਰ ਬੁਨਿਆਦੀ ਢਾਂਚਾ ਪਹਿਲਾਂ ਹੀ ਮੌਜੂਦ ਹੈ।

ਇਵਧਾਇਕ ਚੀਮਾ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ,ਪੰਜਾਬ ਦੇ ਧਿਆਨ ਵਿਚ ਆਈ.ਟੀ.ਆਈ. ਦੀ ਲੋੜ ਅਤੇ ਪਹਿਲਾਂ ਹੀ ਮੌਜੂਦ ਇਮਾਰਤ ਬਾਰੇ ਜਾਣੂੰ ਕਰਵਾਇਆ ਸੀ, ਜਿਸ ’ਤੇ ਉਨ੍ਹਾਂ ਸਮਾਗਮ ਦੌਰਾਨ ਐਲਾਨ ਕਰਨ ਦੇ ਨਾਲ-ਨਾਲ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ ਕਿ ਚਾਲੂ ਸ਼ੈਸ਼ਨ ਦੌਰਾਨ ਹੀ ਉੱਥੇ ਕਲਾਸਾਂ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ।

ਇਸ ਤੋਂ ਇਲਾਵਾ ਆਈ.ਟੀ.ਆਈ. ਲਈ ਲੋੜੀਂਦੇ ਇੰਸਟਰਕਰਾਂ ਤੇ ਹੋਰ ਸਹਾਇਕ ਸਟਾਫ ਦੀ ਤਾਇਨਾਤੀ ਵੀ ਜਲਦ ਕਰਨ ਦੇ ਹੁਕਮ ਦਿੱਤੇ ਗਏ ਹਨ। ਆਈ.ਟੀ.ਆਈ ਵਿਖੇ ਸ਼ੁਰੂਆਤੀ ਤੌਰ ’ਤੇ ਪਲੰਬਰ, ਵੈਲਡਰ, ਇਲੈਕਟ੍ਰੀਸ਼ਨ, ਇਲੈਕਟ੍ਰਾਨਿਕਸ, ਕੰਪਿਊਟਰ, ਫਿਟਰ, ਰੈਫਰੀਜੇਸ਼ਨ, ਫੈਸ਼ਨ ਟੈਕਨਾਲੌਜੀ ਦੇ ਕੋਰਸ ਸ਼ੁਰੂ ਕੀਤੇ ਜਾਣਗੇ ਅਤੇ ਇਹ ਸਿੱਧੇ ਤੌਰ ’ਤੇ ਪੰਜਾਬ ਦੇ ਤਕਨੀਕੀ ਸਿੱਖਿਆ ਬੋਰਡ ਨਾਲ ਜੁੜੀ ਹੋਵੇਗੀ।

ਵਿਧਾਇਕ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚੰਨੀ ਵਲੋਂ ਬਤੌਰ ਮੁੱਖ ਮੰਤਰੀ ਜਿਲ੍ਹਾ ਕਪੂਰਥਲਾ ਦੀ ਆਪਣੀ ਪਹਿਲੀ ਫੇਰੀ ਦੌਰਾਨ ਹੀ ਸੁਲਤਾਨਪੁਰ ਹਲਕੇ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ, ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਦੀ ਸ਼ੁਰੂਆਤ ਨਾਲ ਨਾ ਸਿਰਫ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਵਿਚ ਮਦਦ ਮਿਲੇਗੀ ਸਗੋਂ ਉਹ ਸਵੈ ਰੁਜ਼ਗਾਰ ਸਥਾਪਿਤ ਕਰਨ ਦੇ ਵੀ ਸਮਰੱਥ ਹੋਣਗੇ।

ਕੈਪਸ਼ਨ- ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਜੱਬੋਵਾਲ ਵਿਖੇ ‘ਸੈਂਟਰ ਫਾਰ ਇਨਵੈਨਸ਼ਨ , ਇਨੋਵੇਸ਼ਨ ਐਂਡ ਟ੍ਰੇਨਿੰਗ’ ਦੀ ਤਸਵੀਰ, ਜਿੱਥੇ ਪੰਜਾਬ ਸਰਕਾਰ ਵਲੋਂ ਆਈ.ਟੀ.ਆਈ. ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕੇ ਵਿੱਚ ਬਰਕਤ ਤਿਆਰ ਹੋ ਜਾਓ ਆ ਗਿਆ 27 ਸਤੰਬਰ-
Next articleਸੁਰਜੀਤ ਬੈਲਜੀਅਮ ਦੇ ਪਲੇਠੇ ਗ਼ਜ਼ਲ ਸੰਗ੍ਰਹਿ’ਕਾਗਜੀ ਕਿਰਦਾਰ’ ਸੰਤ ਸੀਚੇਵਾਲ ਵੱਲੋਂ ਲੋਕ ਅਰਪਿਤ