(ਸਮਾਜ ਵੀਕਲੀ)
ਪ੍ਰੀਤਮ ਦੇ ਦੋ ਪੁੱਤਰ ਸਨ। ਵੱਡਾ ਮੀਤ ਤੇ ਛੋਟਾ ਵਿੱਕੀ ਪਰ ਵੱਡੇ ਪੁੱਤਰ ਮੀਤ ਨੂੰ ਪ੍ਰੀਤਮ ਪਸੰਦ ਨਹੀਂ ਕਰਦਾ ਸੀ ਅਤੇ ਉਹ ਉਸ ਦੇ ਕੰਮ ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ ਸੀ।
ਪ੍ਰੀਤਮ ਨੇ ਆਪਣੀ ਧੀ ਦਾ ਵਿਆਹ ਰੱਖ ਦਿੱਤਾ ਅਤੇ ਦੋਹਾਂ ਪੁੱਤਰਾਂ ਨੂੰ ਕਿਹਾ,” ਕਿ ਵਿਆਹ ਦਾ ਸਾਰਾ ਇੰਤਜਾਮ ਤੁਸੀ ਹੀ ਕਰਨਾ ਹੈ। ਮੇਰੇ ਕੋਲ ਤਾਂ ਸਿਰਫ਼ ਇੱਕ ਲੱਖ ਰੁਪਿਆ ਹੈ।
ਛੋਟਾ ਪੁੱਤਰ ਵਿੱਕੀ ਬੋਲਿਆ,” ਬਾਪੂ ਮੈਂ ਤਾਂ ਵਿਆਹ ਲਈ ਦੋ ਲੱਖ ਰੁਪਏ ਹੀ ਦੇ ਸਕਦਾ ਹੈ ਇਸ ਤੋਂ ਵੱਧ ਮੇਰੇ ਕੋਲ ਨਹੀਂ ਹਨ ।
ਪਰ ਵੱਡੇ ਪੁੱਤਰ ਮੀਤ ਨੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਅਤੇ ਉਸ ਨੇ ਆਪਣੀ ਭੈਣ ਨੂੰ ਲੋੜ ਤੋਂ ਵੱਧ ਸਮਾਨ ਦੇ ਨਾਲ ਅਤੇ ਬੁਲਟ ਮੋਟਰ ਸਾਇਕਲ ਵੀ ਦਿੱਤਾ ਅਤੇ ਉਸ ਨੇ ਆਪਣੇ ਕੀਤੇ ਕੰਮ ਦਾ ਕਿਸੇ ਕੋਲ ਰੌਲਾ ਨਹੀਂ ਪਾਇਆ।
ਮੀਤ ਦਾ ਕਿਰਦਾਰ ਦੇਖ ਕੇ ਪ੍ਰੀਤਮ ਬਹੁਤ ਹੈਰਾਨ ਹੋਇਆ ਅਤੇ ਉਸਨੂੰ ਲੱਗਾ ਕੀ ਮੀਤ ਬਾਰੇ ਉਸ ਦੀ ਸੋਚ ਗਲਤ ਸੀ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly