ਕੌਹਰਾਮ ਮਚਦਾ ਰਹੇਗਾ

ਮਲਕੀਤ ਹਰਦਾਸਪੁਰੀ, ਗਰੀਸ

(ਸਮਾਜ ਵੀਕਲੀ)

ਸ਼ੂਦਰ ਜਦ ਤੱਕ ਆਪਣੇ ਪੁਰਖਿਆਂ ਦੇ,
ਕਾਤਲਾਂ ਨੂੰ ਈਸ਼ਵਰ ਕਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ ਧਰਤੀ ਤੇ,
ਦੁੱਖਾਂ ਦੇ ਪਹਾੜ ਢਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਇਹਨਾਂ ਦੀ ਪਿੱਠ ਜਿੰਨਾਂ ਚਿਰ,
ਆਪਣੇ ਰਹਿਬਰਾਂ ਵੱਲ ਰਹੇਗੀ।
ਜ਼ੁਲਮ ਦੀ ਹਨੇਰੀ ਕਹਿਰ ਦੇ ਤੁਫ਼ਾਨ,
ਜਾਵਰ ਦਾ ਦੰਡ ਸਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ………….

ਮਾਣ ਸਨਮਾਨ ਆਜ਼ਾਦੀ ਦੇ ਬੂਹੇ,
ਹਮੇਸ਼ਾ ਬੰਦ ਰਹਿਣਗੇ ਇਹਨਾਂ ਲਈ।
ਜਦ ਤੱਕ ਆਪਣਿਆਂ ਤੋਂ ਮੁਨਕਰ,
ਦੁਸ਼ਮਣ ਨੂੰ ਬਾਪੂ ਕਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਜਿਹਨਾਂ ਨੂੰ ਆਪਣੇ ਇਤਿਹਾਸ ਯਾਦ ਨਈ,
ਉਹ ਗੈਰਾਂ ਦੇ ਸੋਹਲੇ ਹੀ ਗਾਉਣਗੇ।
ਗ਼ੁਲਾਮੀ ਕਰਨਗੇ ਤਲੇ ਚੱਟਣਗੇ ਦੁਸ਼ਮਣ ਦੇ,
ਜ਼ਾਲਮ ਦੇ ਪੈਰਾਂ ਵਿੱਚ ਬਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਅਕਲ ਮੱਤ-ਬੁੱਧੀ ਤੋਂ ਖਾਲੀ ਲੋਕ,
ਹਾਕਮ ਲਈ ਭੈਡਾਂ ਬੱਕਰੀਆਂ ਹੀ ਹੁੰਦੇ ਨੇ।
ਕਬਰਾਂ ਦੀ ਚੁੱਪ ਬਣੀ ਰਹੇਗੀ ਜਦ ਤੱਕ,
ਜ਼ਾਲਮ ਦਾ ਜ਼ੁਲਮ ਸਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਜਦ ਤੱਕ ਗੁਲਾਮਾਂ ਨੂੰ ਗੁਲਾਮੀ ਦਾ,
ਅਹਿਸਾਸ ਨਹੀਂ ਹੁੰਦਾ ਮੁਰਦਾ ਰਹਿਣਗੇ।
ਪੀੜ੍ਹੀ ਦਰ ਪੀੜ੍ਹੀ ਘਾਂਣ ਹੁੰਦਾ ਰਹੇਗਾ,
ਇਜ਼ਤਾਂ ਲੁੱਟਦੀਆਂ ਵੈਂਣ ਪੈਂਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਦੁਸ਼ਮਣ ਦੇ ਹੱਡਾਂ ਨੂੰ ਜਦ ਤੱਕ,
ਰਹਿਣਗੇ ਸਾਡੇ ਹੀ ਹੱਡ ਢੋਂਹਦੇ।
ਨਰਕ ਗ਼ੁਲਾਮੀ ਰੋਣੇ ਪੱਲੇ,
ਚੀਕ ਚਹਾੜੇ ਪੈਂਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਮੈਂ ਗੂੰਗੇ ਬਹਿਰਿਆਂ ਦੀ ਬਸਤੀ ਵਿੱਚ,
ਮੋਢੇ ਰੱਖ ਕੇ ਢੋਲ ਵਜਾਉਂਦਾ ਹਾਂ।
ਨਿਕਲ ਜਾਉ ਬਿਪਰ ਦੇ ਨਰਕ ਚੋਂ,
ਏਥੇ ਖੂਨ ਦੇ ਦਰਿਆ ਬਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ…………..

ਦੁਸ਼ਮਣ ਤੇ ਮਿੱਤਰ ਦੀ ਜਦ ਤੱਕ,
ਇਹਨਾਂ ਨੂੰ ਪਹਿਚਾਣ ਨਈਂ ਹੁੰਦੀ।
ਹਰਦਾਸਪੁਰੀ ਇਹ ਨਰਕ ਦੇ ਸੈਲਾਬ ਚ,
ਸਦੀਆਂ ਤੱਕ ਬਹਿੰਦੇ ਰਹਿਣਗੇ।
ਕੌਹਰਾਮ ਮਚਦਾ ਰਹੇਗਾ,
ਦੁੱਖਾਂ ਦੇ ਪਹਾੜ ਢਹਿੰਦੇ ਰਹਿਣਗੇ…………

“ਮਲਕੀਤ ਹਰਦਾਸਪੁਰੀ”
ਫੋਨ-00306947249768

 

Previous article105 Ukrainian soldiers undergo Leopard 2 tank training in Poland
Next articleਕੌਮਾਂਤਰੀ ਮਾਂ- ਬੋਲੀ ਦਿਵਸ’ਤੇ ਪੰਜਾਬੀ ਮਾਂ- ਬੋਲੀ ਨੂੰ ਬਣਦਾ ਮਾਣ ਦਿਵਾਉਣ ਲਈ ਆਮ ਪੰਜਾਬੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ -ਸੰਧੂ ਵਰਿਆਣਵੀ ਜਗਦੀਸ਼ ਰਾਣਾ.