ਇਸਲਾਮਾਬਾਦ/ਲਾਹੌਰ (ਸਮਾਜ ਵੀਕਲੀ): ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਹਕੂਮਤ ਬਦਲਣ ਨਾਲ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਨੂੰ ਟੁੱਟੇ ਹੋੲੇ ਦੁਵੱਲੇ ਰਿਸ਼ਤਿਆਂ ਨੂੰ ਮੁੜ ਗੰਢਣ ਦਾ ਮੌਕਾ ਮਿਲ ਸਕਦਾ ਹੈ। ਪੀਐੱਮਐੱਲ-ਐੱਨ ਦੇ ਕਾਨੂੰਨਘਾੜੇ ਤੇ ਸ਼ਾਹਬਾਜ਼ ਸ਼ਰੀਫ਼ ਦੇ ਨਜ਼ਦੀਕੀ ਸਮੀਉੱਲ੍ਹਾ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਵੱਲੋਂ ਭਾਰਤ ਲਈ ਨਵੀਂ ਨੀਤੀ ਘੜੀ ਜਾ ਸਕਦੀ ਹੈ। ਖ਼ਾਨ ਨੇ ਕਿਹਾ, ‘‘ਪਾਕਿਸਤਾਨ ਸ਼ਾਹਬਾਜ਼ ਦੀ ਅਗਵਾਈ ਵਿੱਚ ਭਾਰਤ ਲਈ ਨਵੀਂ ਨੀਤੀ ਲੈ ਕੇ ਆੲੇਗਾ। ਬੁਨਿਆਦੀ ਤੌਰ ’ਤੇ ਇਮਰਾਨ ਖ਼ਾਨ ਹਕੂਮਤ ਦੀ ਅੱਵਲ ਤਾਂ ਭਾਰਤ ਲਈ ਕੋਈ ਨੀਤੀ ਨਹੀਂ ਸੀ ਅਤੇ ਜੇ ਕੋਈ ਸੀ, ਤਾਂ ਉਹ ਬਹੁਤ ਕਮਜ਼ੋਰ ਸੀ ਜਿਸ ਕਰਕੇ ਭਾਰਤ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ਼ ਕਰਨ ਵਿੱਚ ਸਫ਼ਲ ਰਿਹਾ ਤੇ ਖ਼ਾਨ ਮਜਬੂਰ ਹੋ ਕੇ ਸਭ ਕੁਝ ਵੇਖਦਾ ਰਿਹਾ।’’ ਉੱਘੇ ਸਿਆਸੀ ਸਮੀਖਿਅਕ ਡਾ.ਹਾਸਨ ਅਸਕਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਸਾਰੇ ਕੰਮ ਛੱਡ ਕੇ 2014 ਤੋਂ ਬੰਦ ਪਿਆ ਸੰਵਾਦ ਮੁੜ ਸ਼ੁਰੂ ਕਰਨਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly