ਇੰਜੀ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਵਧੀਆਂ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਦਿੱਤਾ ਥਾਪੜਾ

ਹਲਕੇ ਦੇ ਮੁੱਖ ਵਰਕਰਾਂ ਨੇ ਵੀ ਇੰਜੀ ਸਵਰਨ ਸਿੰਘ ਦੇ ਹੱਕ ਵਿਚ ਝੰਡਾ ਬੁਲੰਦ ਕੀਤਾ ਸੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਹਲਕਾ ਸੁਲਤਾਨਪੁਰ ਲੋਧੀ ਵਿੱਚ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਸੰਭਾਵੀ ਉਮੀਦਵਾਰਾਂ ਦੀ ਦੌੜ ਵਿਚ ਇੰਜੀਨੀਅਰ ਸਵਰਨ ਸਿੰਘ ਨੇ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਸਾਬਕਾ ਖਜ਼ਾਨਾ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਡਾ . ਉਪਿੰਦਰਜੀਤ ਕੌਰ ਦਾ ਥਾਪੜਾ ਹਾਸਲ ਕਰ ਲਿਆ ਹੈ। ਇਸ ਗੱਲ ਦਾ ਐਲਾਨ ਅੱਜ ਜ਼ਿਲ੍ਹਾ ਕਪੂਰਥਲਾ ਦੇ ਆਰ ਸੀ ਐਫ ਦੇ ਹਰਕ੍ਰਿਸ਼ਨ ਸਕੂਲ ਵਿੱਚ ਕਰਵਾਏ ਗਏ ਇਕ ਵੱਡੇ ਅਤੇ ਰਸਮੀ ਪ੍ਰੋਗਰਾਮ ਰਾਹੀਂ ਬੀਬੀ ਡਾ ਉਪਿੰਦਰਜੀਤ ਕੌਰ ਨੇ ਇੰਜੀਨੀਅਰ ਸਵਰਨ ਸਿੰਘ ਨੂੰ ਸਨਮਾਨਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਇੰਜਨੀਅਰ ਸਵਰਨ ਸਿੰਘ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਅੱਜ ਇੰਜੀਨੀਅਰ ਸਵਰਨ ਸਿੰਘ ਨੇ ਉਨ੍ਹਾਂ ਦੇ ਸਿਆਸੀ ਵਾਰਸ ਹੋਣ ਦਾ ਮਾਣ ਹਾਸਲ ਕਰ ਲਿਆ ਹੈ ਕਿਉਂਕਿ ਪਿਛਲੇ ਸਮੇਂ ਤੋਂ ਇੰਜੀਨੀਅਰ ਸਵਰਨ ਸਿੰਘ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਵਿਚ ਵੱਕਾਰੀ ਮਾਣ ਖੱਟਿਆ ਹੈ।ਉਨ੍ਹਾਂ ਕਿਹਾ ਕਿ ਇੰਜੀਨੀਅਰ ਸਵਰਨ ਸਿੰਘ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਨਬਜ਼ ਨੂੰ ਸਮਝਦੇ ਹੋਏ ਸਥਾਨਕ ਮੁੱਦਿਆਂ ਨੂੰ ਬੜੀ ਸੰਜੀਦਗੀ ਨਾਲ ਚੁੱਕਿਆ ਹੈ ।

ਇਸੇ ਕਰਕੇ ਹੀ ਇੰਜੀਨੀਅਰ ਸਵਰਨ ਸਿੰਘ ਦੀ ਹਰਮਨ ਪਿਆਰਤਾ ਵਿੱਚ ਪਿਛਲੇ ਦਿਨਾਂ ਤੋਂ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਇੰਜੀਨੀਅਰ ਸਵਰਨ ਸਿੰਘ ਉਨ੍ਹਾਂ ਦੇ ਸਿਆਸੀ ਵਾਰਸ ਹੋਣ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ ਆਉਣ ਵਾਲੇ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਮਾਣ ਮੱਤੀਆਂ ਜਿੱਤਾਂ ਹਾਸਲ ਕਰਨਗੇ। ਇਸ ਦੌਰਾਨ ਬੀਬੀ ਡਾਕਟਰ ਉਪਿੰਦਰਜੀਤ ਨਾ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਸਨਿਮਰ ਬੇਨਤੀ ਕਰਨਗੇ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਨ ਸਭਾ ਚੋਣ 2022 ਲੜਨ ਲਈ ਟਿਕਟ ਇੰਜੀਨੀਅਰ ਸਵਰਨ ਸਿੰਘ ਨੂੰ ਹੀ ਦਿੱਤੀ ਜਾਵੇ।

ਇਸ ਦੌਰਾਨ ਇੰਜੀਨੀਅਰ ਸਵਰਨ ਸਿੰਘ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬੀਬੀ ਡਾ. ਉਪਿੰਦਰਜੀਤ ਕੌਰ ਪ੍ਰਤੀ ਵਿਸ਼ੇਸ਼ ਅਾਭਾਰ ਅਤੇ ਸਤਿਕਾਰ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਸਿਆਸੀ ਵਾਰਸ ਦੇ ਲਾਇਕ ਸਮਝਿਆ ਅਤੇ ਵੱਡੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਉੱਪਰ ਪਾਈ। ਇੰਜੀਨੀਅਰ ਸਵਰਨ ਸਿੰਘ ਨੇ ਕਿਹਾ ਕਿ ਬੀਬੀ ਡਾ. ਉਪਿੰਦਰਜੀਤ ਕੌਰ ਵੱਲੋਂ ਬਖ਼ਸ਼ੀ ਗਈ ਇਸ ਵੱਡੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇਕ ਕਰ ਦੇਣਗੇ।

ਇਸ ਮੌਕੇ ਪ੍ਰਗਟ ਸਿੰਘ ਸ਼ਾਲਾ ਪੁਰ ਬੇਟ, ਹਰਭਜਨ ਸਿੰਘ ਘੁੰਮਣ, ਹਰਜਿੰਦਰ ਸਿੰਘ ਘੁੰਮਾਣ, ਪੰਡਤ ਪੁਰਸ਼ੋਤਮ ਲਾਲ, ਹਰਜਿੰਦਰ ਸਿੰਘ ਵਿਰਕ, ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਐਸੀ ਵਿੰਗ ਪ੍ਰਧਾਨ ਕਪੂਰਥਲਾ, ਵਿਜੈਪਾਲ ਸਿੰਘ, ਹਰਜਿੰਦਰ ਸਿੰਘ ਲਾਲੀ ਡਡਵਿੰਡੀ, ਕਮਲਜੀਤ ਸਿੰਘ ਹੈਬਤਪੁਰ, ਜਸਵੰਤ ਸਿੰਘ ਕੌੜਾ ਪਰਵੇਜ਼ ਨਗਰ, ਪਿਆਰਾ ਸਿੰਘ, ਅਮਰਜੀਤ ਸਿੰਘ ਕੋਲੀਆਂਵਾਲ, ਸੁਖਦੇਵ ਸਿੰਘ ਨਾਨਕ ਪੁਰ ਸਾਬਕਾ ਪ੍ਰਧਾਨ, ਹਰਭਜਨ ਸਿੰਘ ਫੌਜੀ ਕਲੌਨੀ, ਮਨਜੀਤ ਸਿੰਘ ਮੁਹੱਬਲੀਪੁਰ, ਸਵਰਨ ਸਿੰਘ ਚੰਦੀ ਬੂਲਪੁਰ, ਨੰਬਰਦਾਰ ਰਣਜੀਤ ਸਿੰਘ ਬਿਧੀਪੁਰ, ਚੇਅਰਮੈਨ ਕੱਥਾ ਸਿੰਘ ਲਾਟੀਆਵਾਲ, ਜੱਥੇਦਾਰ ਇੰਦਰ ਸਿੰਘ ਲਾਟੀਆ ਵਾਲ, ਅਜੀਤ ਸਿੰਘ ਤੋਤੀ, ਜੀਤ ਸਿੰਘ ਛੰਨਾਸ਼ੇਰ ਸਿੰਘ, ਬੀਬੀ ਜਸਵਿੰਦਰ ਕੌਰ ਭਗਤ ਟਿੱਬਾ, ਓਅੰਕਾਰ ਸਿੰਘ ਤਲਵੰਡੀ ਚੌਧਰੀਆਂ, ਗੁਰਦੀਪ ਸਿੰਘ ਘੁੰਮਣ, ਹਰਿੰਦਰ ਸਿੰਘ ਹੁਸੈਨਾ ਬਾਦ, ਅਮਰਜੀਤ ਸਿੰਘ ਬਾਜਵਾ, ਕਰਮਜੀਤ ਸਿੰਘ ਚੇਲਾ, ਕਰਮਜੀਤ ਸਿੰਘ ਐਡਵੋਕੇਟ, ਅਮਰਜੀਤ ਸਿੰਘ ਰਤਾ ਕਦੀਮ, ਸੂਰਤਾਂ ਸਿੰਘ ਸਰਪੰਚ, ਮਹਿੰਦਰ ਸਿੰਘ ਭਾਗੋਰਾਈਆ, ਤਾਰਾਂ ਸਿੰਘ ਸ਼ੇਰਪੁਰ ਸੱਧਾ, ਲਖਵਿੰਦਰ ਸਿੰਘ ਫਤੋਵਾਲ, ਜਸਬੀਰ ਸਿੰਘ ਭੌਰ, ਪ੍ਰਿੰਸੀਪਲ ਕੇਵਲ ਸਿੰਘ, ਪ੍ਰਿੰਸੀਪਲ ਕਰਨੈਲ ਸਿੰਘ, ਗੱਜਣ ਸਿੰਘ, ਪ੍ਰਤਾਪ ਸਿੰਘ, ਜਸਬੀਰ ਸਿੰਘ ਡਡਵਿੰਡੀ, ਅਵਤਾਰ ਸਿੰਘ ਮੀਰੇ, ਸੁੱਚਾ ਸਿੰਘ ਸ਼ਿਕਾਰਪੁਰ, ਬੀਬੀ ਮਹਿੰਦਰ ਕੌਰ, ਬੀਬੀ ਗੁਰਮੀਤ ਕੌਰ, ਜੋਗਿੰਦਰ ਸਿੰਘ, ਡਾਕਟਰ ਜਗੀਰ ਸਿੰਘ, ਭਗਵਾਨ ਸਿੰਘ ਮੈਰੀਵਾਰ, ਜਥੇਦਾਰ ਜੋਗਿੰਦਰ ਸਿੰਘ ਦੰਦੂਪੁਰ, ਜਥੇਦਾਰ ਗੁਰਦਿਆਲ ਸਿੰਘ ਬੂਹ, ਬੀਬੀ ਬਲਜੀਤ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਬੀਬੀ ਰਾਜਵਿੰਦਰ ਕੌਰ, ਕਰਮਜੀਤ ਸਿੰਘ ਐਡਵੋਕੇਟ, ਦਿਲਬਾਗ ਸਿੰਘ, ਜੀਤ ਸਿੰਘ ਸ਼ਾਹਪੁਰ, ਹਰੀ ਸਿੰਘ ਵਾਟਾਵਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਅਫ਼ਗ਼ਾਨਿਸਤਾਨ ’ਚ ਲੜਾਕਿਆਂ ਦਾ ਮੁੜ ਉਭਾਰ ਬਨਾਮ ਤਾਲਿਬਾਨੀ ਵਿਚਾਰਧਾਰਾ ਦਾ ਅਸਾਵਾਂਪਣ*
Next articleਅਧਿਆਪਕ ਦਲ ਪੰਜਾਬ (ਜਵੰਧਾ ) ਨੇ ਗਣਿਤ , ਕਮਿਸਟਰੀ, ਸ਼ੋਸ਼ਾਲਜੀ ਤੇ ਜੋਗਰਫੀ ਵਿਸ਼ਆਂ ਦੀ ਪਦਉਨਤੀ ਲਿਸਟਾਂ ਜਾਰੀ ਕਰਨ ਦੀ ਕੀਤੀ ਮੰਗ