ਚੇਅਰਮੈਨੀਆ ਤਾਂ ਬਹੁਤ ਛੋਟੀ ਗੱਲ ਹੈ ਇਥੇ ਸਾਡੇ ਬਾਪੂ ਨੇਂ ਰਾਸ਼ਟਰਪਤੀ ਦੀ ਕੁਰਸੀ ਨੂੰ ਠੁੱਡ ਮਾਰੀ ਸੀ —ਕੁਲਦੀਪ ਸਿੰਘ ਸਰਦੂਲਗੜ੍ਹ

 ਫਗਵਾੜਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਦੋਂ ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਬਸਪਾ ਪੰਜਾਬ ਨੂੰ ਪੁਛਿਆ ਗਿਆ ਕਿ ਹੁਣ ਬਸਪਾ ਪੰਜਾਬ ਵਿੱਚ ਕੁਝ ਨਵਾਂ ਕਰੇਗੀ ਤਾਂ ਉਸ ਨੇ ਕਿਹਾ ਕਿ ਅੱਜ ਵਰਦੇ ਮੀਂਹ ਵਿੱਚ ਸਾਡੇ ਵਰਕਰ ਅਤੇ ਸਮਰਥਕ ਇੰਨੀ ਵੱਡੀ ਗਿਣਤੀ ਵਿੱਚ ਫਗਵਾੜਾ ਦੀ ਦਾਣਾਮੰਡੀ ਵਿੱਚ ਆਏ ਹੋਏ ਹਨ ‌ਜਿਹੜੇ ਮੀਂਹ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਹਨੇਰੀ ਤੁਫਾਨ ਦੀ ਪ੍ਰਵਾਹ ਨਹੀਂ ਕਰਦੇ ਆਪਣੇ ਰਹਿਬਰ ਆਪਣੇ ਮਸੀਹਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਰੈਲੀ ਵਿੱਚ ਪਹੁੰਚ ਕੇ ਸਾਬਤ ਕਰ ਰਹੇ ਹਨ ਕਿ 2027 ਵਿੱਚ ਆਪਣੀ ਸਰਕਾਰ ਬਣਾਉਣਗੇ। ਸਰਦੂਲਗੜ੍ਹ ਜੀ ਨੇ ਕਿਹਾ ਕਿ ਕੁਝ ਲੋਕ ਮੈਨੂੰ ਕਹਿ ਰਹੇ ਸਨ ਕਿ ਹੁਣ ਤਾਂ ਚੇਅਰਮੈਨੀ ਮਿਲ ਗਈ ਹੈ ਪਰ ਉਨ੍ਹਾਂ ਨੂੰ ਮੇਰਾ ਕਹਿਣ ਹੈ ਕਿ ਚੇਅਰਮੈਨੀ ਤਾਂ ਬਹੁਤ ਛੋਟੀ ਗੱਲ ਹੈ ਪਰ ਸਾਡੇ ਬਾਪੂ ਸਾਹਿਬ ਕਾਸ਼ੀ ਰਾਮ ਜੀ ਨੇ ਤਾਂ ਰਾਸ਼ਟਰਪਤੀ ਦੀ ਕੁਰਸੀ ਨੂੰ ਠੁੱਡ ਮਾਰੀ ਸੀ ਚੇਅਰਮੈਨੀ ਤਾਂ ਬਹੁਤ ਛੋਟੀ ਗੱਲ ਹੈ ਇਸ ਸਮੇਂ ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਬਸਪਾ ਪੰਜਾਬ ਜੀ ਦੇ ਨਾਲ ਉਨ੍ਹਾਂ ਦੇ ਵਰਕਰ ਵੀ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਆਗੂ ਰਣਧੀਰ ਸਿੰਘ ਬੈਨੀਪਾਲ ਜੀ ਦੇ ਨੈਸ਼ਨਲ ਕੋਆਰਡੀਨੇਟਰ ਬਣਕੇ ਬੰਗਾ ਪੁਜੱਣ ਤੇ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਸਵਾਗਤ ਤੇ ਸਨਮਾਨ ਕੀਤਾ
Next articleਵਰਲਡ ਵਾਈਡ ਬੀ ਐਸ ਪੀ ਸਪੋਰਟਸ ਹਰਜਿੰਦਰ ਖੋਥੜਾਂ ਯੁ ਐਸ ਏ ਦੀ ਸੱਸ ਬਲਦੇਵ ਕੌਰ ਦੀ ਅੰਤਿਮ ਅਰਦਾਸ ਵਿੱਚ ਕਰੀਮਪੁਰੀ ਸਾਹਿਬ ਆਏ