ਬੀਕੇਯੂ ਪੰਜਬ ਟਰੱਕ ਯੂਨੀਅਨਾਂ ਅਤੇ ਹਰ ਡਰਾਈਵਰ ਵੀਰਾਂ ਨਾਲ ਮੋਢੇ ਨਾਲ ਜੋੜ ਕੇ ਸੰਘਰਸ਼ ਲੜਨ ਲਈ ਤਿਆਰ
ਕੋਟ ਈਸਾ ਖਾਂ , ( ਚੰਦੀ )ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਕੋਟ ਈਸੇ ਖਾਂ ਦੀ ਮਹਿਨਾਂਵਾਰ ਮੀਟਿੰਗ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਹੋਈ।ਇਸ ਮੀਟਿੰਗ ਵਿਚ ਪੰਜਾਬ ਦੇ ਕੌਮੀ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਮੀਟਿੰਗ ਦੀ ਕਾਰਵਾਈ ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ ਅਤੇ ਬਖਸ਼ੀਸ਼ ਸਿੰਘ ਮੁੱਖ ਖਜਾਨਚੀ ਨੇ ਚਲਾਈ।ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਕੇਂਦਰ ਸਰਕਾਰ ਨੇ ਹਿੱਟ ਐਂਡ ਰਨ ਡਰਾਈਵਰਾ ਤੇ ਕਾਲਾ ਕਾਨੂੰਨ ਥੋਪਿਆ ਹੈ ਉਸ ਨੂੰ ਸਰਕਾਰ ਜਲਦ ਵਾਪਿਸ ਲਵੇ ਨਹੀ ਤਾ ਸੂਬੇ ਦੀਆਂ ਜਿੰਨੀਆ ਵੀ ਕਿਸਾਨ ਯੂਨੀਅਨਾ ਹਨ ਇਹ ਕਾਲਾ ਕਾਨੂੰਨ ਵਾਪਿਸ ਕਰਾਉਣ ਲਈ ਡਰਾਈਵਰ ਵੀਰਾਂ ਅਤੇ ਟਰੱਕ ਯੂਨੀਅਨਾਂ ਦੇ ਸੰਘਰਸ਼ ਵਿਚ ਡੱਟਵਾ ਸਾਥ ਦੇਣ ਗਈਆ । ਉਨ੍ਹਾਂ ਕਿਹਾ ਕਿ ਇਹ ਕਾਲਾ ਕਾਨੂੰਨ ਸਿਰਫ ਟਰੱਕ ਡਰਾਈਵਰਾ ਜਾਂ ਬੱਸ ਡਰਾਈਵਰਾਂ ਲਈ ਨਹੀ ਹੈ ਬਲਕਿ ਸਕੂਟਰ ਮੋਟਰਸਾਈਕਲ ਅਤੇ ਹਰ ਤਰ੍ਹਾ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਦੇ ਵੀ ਖਿਲਾਫ ਹੈ ਇਸ ਕਰ ਕੇ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਅਸੀ ਅੱਜ ਡਰਾਈਵਰ ਵੀਰਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੀਏ। ਸੁੱਖ ਗਿੱਲ ਮੋਗਾ ਨੇ ਕਿਹਾ ਕੇ ਟਰੱਕ ਯੂਨੀਅਨਾਂ ਜਾ ਡਰਾਈਵਰ ਵੀਰ ਜਦ ਵੀ ਸੰਘਰਸ਼ ਲਈ ਸੱਦਾ ਦੇਣਗੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਿਨ ਰਾਤ ਇਹਨਾ ਦੀ ਹਮਾਇਤ ਕਰੇਗੀ।ਇਸ ਮੌਕੇ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਜੋ ਪੰਜਾਬ ਬਾਡੀ ਦੀ ਹਰ ਮਹੀਨੇ ਮੀਟਿੰਗ ਗੁਰਦੁਆਰਾ ਬਾਬਾ ਬਾਠਾ ਵਾਲਾ ਮੱਖੂ ਵਿਖੇ ਹੁੰਦੀ ਸੀ ਇਸ ਵਾਰ ਇਹ ਮੀਟਿੰਗ 8 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਮਹਿਤਪੁਰ ਜਿਲਾ ਜਲੰਧਰ ਵਿਖੇ ਸਵੇਰੇ 11 ਵਜੇ ਹੋਵੇਗੀ । ਅਤੇ 16 ਜਨਵਰੀ ਨੂੰ ਐਸ ਕੇ ਐਮ ਭਾਰਤ ਪੱਧਰ ਦੀ ਕਨਵੈਨਸ਼ਣ ਯਾਦਗਾਰੀ ਹਾਲ ਜਲੰਧਰ ਵਿਖੇ ਹੋਣ ਜਾ ਰਹੀ ਹੈ ਜਿਸ ਵਿਚ ਹਰ ਜੱਥੇਬੰਦੀ ਦੇ ਆਗੂਆ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਮੀਟਿੰਗ ਵਿਚ ਸੁਖਵਿੰਦਰ ਸਿੰਘ ਵਿਰਕ,ਸੁਖਵਿੰਦਰ ਸਿੰਘ ਕਾਲਾ,ਸੁਖਦੇਵ ਸਿੰਘ ਸੰਧੂ,ਚੌਧਰੀ ਬਲਦੇਵ ਸਿੰਘ,ਜਗਸੀਰ ਸਿੰਘ,ਲਖਵਿੰਦਰ ਸਿੰਘ,ਸਾਦਕ ਸਿੰਘ,ਕੁਲਵਿੰਦਰ ਸਿੰਘ,ਜਰਨੈਲ ਸਿੰਘ,ਦਵਿੰਦਰ ਸਿੰਘ ਕੋਟ,ਬਲਬੀਰ ਸਿੰਘ,ਜੋਧ ਸਿੰਘ ਮਸੀਤਾਂ,ਮਹਿਲ ਸਿੰਘ,ਰਵੀ ਗੁਲਾਟੀ,ਰਾਮ ਸਿੰਘ ਜਾਨੀਆਂ,ਸੁਰਜੀਤ ਸਿੰਘ ਘਲੋਟੀ,ਅਵਤਾਰ ਸਿੰਘ,ਕੁਲਵੰਤ ਸਿੰਘ,ਜਰਮਲ ਸਿੰਘ,ਜਗੀਰ ਸਿੰਘ,ਗੁਰਚਰਨ ਸਿੰਘ,ਬੂਟਾ ਸਿੰਘ,ਦਰਸ਼ਨ ਬਾਵਾ ਜਾਨੀਆਂ,ਲਾਲਜੀਤ ਸਿੰਘ,ਸੁਰਜੀਤ ਸਿੰਘ ਖਾਲਸਤਾਨੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly