ਕੇਂਦਰ ਸਰਕਾਰ ਨੂੰ ਬਜਿੱਦ ਹੋਣ ਦੀ ਬਜਾਏ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ–ਜਮਹੂਰੀ ਅਧਿਕਾਰ ਸਭਾ

ਸੰਗਰੂਰ (ਸਮਾਜ ਵੀਕਲੀ) ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲਗਭਗ 10 ਮਹੀਨਿਆਂ ਤੋਂ ਦੋ ਥਾਵਾਂ( ਖਨੌਰੀ ਅਤੇ ਸ਼ੰਭੂ ਬਾਰਡਰ) ਤੇ ਕਿਸਾਨ ਡਟੇ ਹੋਏ ਹਨ ਇਹਨਾਂ ਮੰਗਾਂ ਦੀ ਪੂਰਤੀ ਲਈ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 20 ਵੇਂ ਦਿਨ ਵਿੱਚ ਪ੍ਰਵੇਸ਼ ਹੋ ਗਿਆ ਹੈ  l ਇਸ ਸਬੰਧੀ ਜਮਹੂਰੀ ਅਧਿਕਾਰ ਸਭਾ  ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਦੀ ਟੀਮ ਖਨੌਰੀ ਮੋਰਚੇ ਵਿੱਚ ਪਹੁੰਚੀ। ਇਸ ਟੀਮ ਵਿੱਚ ਸ਼ਾਮਿਲ ਆਗੂ ਜਗਜੀਤ ਸਿੰਘ ਭੂਟਾਲ, ਪ੍ਰਵੀਨ ਖੋਖਰ, ਬਲਵੀਰ ਜਲੂਰ ,ਲਛਮਣ ਅਲੀਸ਼ੇਰ ਅਤੇ ਹਰਪਾਲ ਭੁਟਾਲ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਬਜਿੱਦ ਹੋਣ ਦੀ ਬਜਾਏ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਤੁਰੰਤ  ਲਾਗੂ ਕਰੇ । ਉਹਨਾਂ ਦੱਸਿਆ ਕਿ ਇਹ ਮੰਗਾਂ ਸਮੂਹ ਕਿਸਾਨ ਜਥੇਬੰਦੀਆਂ ਨੇ ਇੱਕ ਜਾਨ- ਹੂਲਵੇਂ ਸੰਘਰਸ਼ ਰਾਹੀਂ ਮੰਨਵਾਈਆਂ ਸਨ ਤੇ ਇਸ ਕਿਸਾਨ ਸੰਘਰਸ਼ ਵਿੱਚ ਅਨੇਕਾਂ ਹੀ ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ l ਉਹਨਾਂ ਮੰਗ ਕੀਤੀ ਕਿ ਇਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁਲਵਾਇਆ ਜਾਵੇ ਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਚੇਚੇ ਤੌਰ ਤੇ ਦਖਲ ਦੇ ਕੇ ਕੇਂਦਰ ਸਰਕਾਰ ਕੋਲੋਂ ਇਹ ਮੰਗਾਂ ਲਾਗੂ ਕਰਵਾਉਣੀਆਂ ਚਾਹੀਦੀਆਂ ਹਨ l
   ਉਕਤ ਟੀਮ ਨੇ ਇਹ ਵੀ ਦੱਸਿਆ   ਕਿ ਕਿਸਾਨਾਂ ਵੱਲੋਂ ਮੰਗਾਂ ਸਬੰਧੀ ਪੁਰ ਅਮਨ ਤਰੀਕੇ ਨਾਲ ਦਿੱਲੀ ਵੱਲ ਤਿੰਨ  ਵਾਰ ਕੂਚ ਕੀਤਾ ਗਿਆ ਪ੍ਰੰਤੂ ਹਰਿਆਣਾ ਸਰਕਾਰ ਨੇ ਅਥਰੂ ਗੈਸ ਤੋ ਇਲਾਵਾ ਹੋਰ ਕੈਮੀਕਲ ਵਾਲੇ ਗੰਦੇ ਪਾਣੀ ਦੀਆਂ ਬੁਛਾੜਾਂ ਨਾਲ ਤਸ਼ੱਦਦ ਕਰਕੇ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਗਿਆ , ਜਿਸ ਦੀ ਜਮਹੂਰੀ ਅਧਿਕਾਰ ਸਭਾ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ  l ਦੌਰਾ ਕਰਨ ਉਪਰੰਤ ਟੀਮ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ ਤੱਕ ਨੂੰ ਗੰਭੀਰ ਸੱਟਾਂ ਆਈਆਂ ਹਨ l ਇਹਨਾਂ ਆਗੂਆਂ ਨੇ  ਇਹ ਵੀ ਦੱਸਿਆ ਕਿ ਜਦੋਂ ਕਿ ਕਿਸਾਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਤੇ ਉਨਾਂ ਨੂੰ ਲਾਗੂ ਕਰਵਾਉਣ ਲਈ ਪੁਰ ਅਮਨ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਜਾਣਾ ਚਾਹੁੰਦੇ ਹਨ  ਪ੍ਰੰਤੂ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੇ ਸ਼ਹਿ ਤੇ ਇਹਨਾਂ ਕਿਸਾਨਾਂ ਦੇ ਦਿੱਲੀ ਵੱਲ ਵਹੀਰਾਂ ਘੱਤਣ ਵਿੱਚ ਜਾਨ- ਬੁੱਝ ਕੇ ਰੁਕਾਵਟਾਂ ਖੜੀਆਂ ਕਰ ਰਹੀ ਹੈl ਉਹਨਾਂ ਇਹ ਵੀ ਦੱਸਿਆ ਕਿ ਖਨੌਰੀ ਅਤੇ ਸ਼ੰਭੂ ਬਾਰਡਰਾਂ ਨੂੰ ਵੇਖ ਕੇ  ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿਸੇ ਦੁਸ਼ਮਣ ਮੁਲਕ ਦਾ ਬਾਰਡਰ ਹੋਵੇ ਉਹਨਾਂ ਦਸਿਆ ਕਿ ਇਸ ਕਿਸਮ ਦਾ ਵਿਵਹਾਰ ਤਾਂ ਕਿਸੇ ਕਿਸਮ ਦੀਆਂ ਜੰਗਾਂ ਵਿੱਚ ਵੀ ਨਹੀਂ ਕੀਤਾ ਜਾਂਦਾ ਜੋ ਕਿ ਇਹਨਾਂ ਬਾਰਡਰਾਂ ਤੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ l  ਜੋ ਢੰਗ ਭਾਜਪਾ ਦੀ ਕੇਂਦਰ ਅਤੇ ਹਰਿਆਣਾ  ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਇਆ ਜਾ ਰਿਹਾ ਹੈ ਉਸ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਇਨਾਂ ਜਬਰ ਦੀਆਂ ਘਟਨਾਵਾਂ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਕਿਸਾਨੀ ਮੰਗਾਂ ਨੂੰ ਜਲਦੀ ਤੋਂ ਜਲਦੀ ਇੰਨ – ਬਿੰਨ ਲਾਗੂ ਕੀਤਾ ਜਾਵੇ। ਉਕਤ ਟੀਮ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਘੱਟੋ ਘੱਟ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋਣ ਤਾਂ ਜੋ ਕੇਂਦਰ ਤੇ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ  ਦਬਾਅ ਪਾਇਆ ਜਾ ਸਕੇ  ।
ਮਾਸਟਰ ਪਰਮਵੇਦ 
ਮੈਂਬਰ, ਜਮਹੂਰੀ ਅਧਿਕਾਰ ਸਭਾ ਪੰਜਾਬ 
ਜ਼ਿਲ੍ਹਾ ਇਕਾਈ ਸੰਗਰੂਰ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉੱਘੇ ਫਿਜ਼ੀਓਥਰੈਪਿਸਟ ਡਾਕਟਰ ਅਸ਼ੋਕ ਕੁਮਾਰ ਬੈਸਟ ਹੈਲਥ ਕੇਅਰ ਐਵਾਰਡ 2024 ਨਾਲ ਸਨਮਾਨਿਤ
Next articleਟੂਲ ਪਲਾਜ਼ਾ ਨੇੜਿਓ ਇੱਕੋ ਰਾਤ ਵਿਚ ਤਿੰਨ ਟਰਾਂਸਫਾਰਮਰਾਂ ਨੂੰ ਚੋਰਾਂ ਨੇ ਹੱਥ ਫੇਰਿਆ