ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਨੂੰ ਰੇਲ ਮਾਰਗ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜਣ ਦਾ ਸੁਪਨਾ ਅਧੂਰਾ
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਅਤੇ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਨੇ ਵਿਸ਼ੇਸ਼ ਮੀਟਿੰਗ ਕਰਕੇ ਚੁਕਿਆ ਮੁਦਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਬਜਟ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਸ੍ਰੀ ਸੁਲਤਾਨਪੁਰ ਲੋਧੀ ਦੀ ਝੋਲੀ ਖਾਲੀ ਰਹੀ ਹੈ। ਸੰਗਤਾਂ ਵਲੋਂ ਸੁਲਤਾਨਪੁਰ ਲੋਧੀ ਨੂੰ ਰੇਲ ਮਾਰਗ ਰਾਹੀਂ ਸ੍ਰੀ ਹਰਮਿੰਦਰ ਸਾਹਿਬ ਨਾਲ ਜੋੜਣ ਦੀ ਮੰਗ ਕੀਤੀ ਜਾ ਰਹੀ ਹੈ। ਸੰਗਤਾਂ ਦੀ ਇਸ ਮੁੱਦੇ ਪ੍ਰਮੁੱਖ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲਬ ਅਤੇ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਨੇ ਚੁੱਕਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ 20 ਕਿਲੋਮੀਟਰ ਦੇ ਪੰਧ ਨੂੰ ਰੇਲ ਮਾਰਗ ਦੀ ਸਹੂਲਤ ਦਿੱਤੀ ਜਾਵੇ। ਮੀਟਿੰਗ ਮੌਕੇ ਜਾਣਕਾਰੀ ਦਿੰਦਿਆਂ ਪੱਤਰਕਾਰ ਸਾਥੀਆਂ ਨੇ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਦੋਵੇਂ ਪਾਵਨ ਸਥਾਨਾਂ ਨੂੰ ਲਿੰਕ ਕਰਨ ਵਾਲਾ ਪੁਆਇੰਟ ਹੈ। ਜਿਸ ਨੂੰ ਮਹਿਜ ਕੁਝ ਮੀਲਾਂ ਦੀ ਰੇਲ ਪਟੜੀ ਨਾਲ ਮੁਕੰਮਲ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਜਿੰਨਾ ਮਹੱਤਵਪੂਰਨ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਹੈ ਓਨਾ ਹੀ ਮਹੱਤਵਪੂਰਨ ਸ੍ਰੀ ਸੁਲਤਾਨਪੁਰ ਲੋਧੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਾਂਝਾ ਰੇਲ ਸੰਪਰਕ ਹੋਣਾ ਹੈ। ਇਸ ਮੌਕੇ ਤੇ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਜ਼, ਚੀਫ ਐਡਵਾਇਜਰ ਬੀਐਸ ਸਾਹਿਲ, ਪ੍ਰੈਸ ਸਕੱਤਰ ਇੰਦਰਜੀਤ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ, ਚੈਅਰਮੈਨ ਸੁਰਿੰਦਰ ਪਾਲ ਸਿੰਘ ਸੋਢੀ, ਵਾਇਸ ਚੇਅਰਮੈਨ ਬਲਬੀਰ ਸਿੰਘ ਧੰਜੂ, ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਪ੍ਰਧਾਨ ਵਰੁਣ ਸ਼ਰਮਾ, ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਅਸ਼ਵਨੀ ਜੋਸ਼ੀ ਖਜ਼ਾਨਾਚੀ, ਸਿਮਰਨ ਸੰਧੂ ਵਾਇਸ ਖਜ਼ਾਨਚੀ, ਕੰਵਲਪ੍ਰੀਤ ਸਿੰਘ ਕੌੜਾ , ਮਨੋਜ ਸ਼ਰਮਾ ਸਲਾਹਾਕਾਰ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਅਤੇ ਮੈਂਬਰ ਕਨੂੰਨੀ ਸਲਾਹਕਾਰ ਕਮੇਟੀ ਪ੍ਰੈੱਸ ਕਲੱਬ, ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ ਅਤੇ ਮੈਂਬਰ ਕਨੂੰਨੀ ਸਲਾਹਕਾਰ ਕਮੇਟੀ ਪ੍ਰੈੱਸ ਕਲੱਬ, ਚੰਦਰ ਮੜ੍ਹੀਆਂ ਮੈਂਬਰ ਕਨੂੰਨੀ ਸਲਾਹਕਾਰ ਕਮੇਟੀ ਆਦਿ ਹਾਜਰ ਸਨ।